ਕੱਲ੍ਹ (21 ਅਪ੍ਰੈਲ) ਨੂੰ ਲੱਗ ਰਹੇ ਸੀ.ਐੱਚ.ਸੀ ਆਲਮਵਾਲਾ ਵਿਖੇ ਸਿਹਤ ਮੇਲੇ ਸੰਬੰਧੀ ਤਿਆਰੀਆਂ ਮੁਕੰਮਲ- ਸਿਹਤ ਸਟਾਫ਼ ਆਲਮਵਾਲਾ

ਮਲੋਟ:- ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਜ਼ਾਦੀ ਕਾ ਮਹਾਂਉਤਸਵ ਤਹਿਤ ਸਿਹਤ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਸਿਹਤ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਹਾਇਕ ਸਿਵਲ ਸਰਜਨ ਡਾ. ਪ੍ਰਭਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸਿਹਤ ਮੇਲੇ ਸੰਬੰਧੀ ਉੱਚਿਤ ਪ੍ਰਬੰਧ ਕਰਨ ਲਈ ਸਮੂਹ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਐੱਸ.ਐੱਮ.ਓ ਡਾ. ਜਗਦੀਪ ਚਾਵਲਾ ਨੇ ਦੱਸਿਆ ਕਿ ਸਿਹਤ ਮੇਲੇ ਸੰਬੰਧੀ ਸਟਾਫ ਦੀਆਂ ਡਿਊਟੀਆਂ ਅਤੇ ਯੋਗ ਪ੍ਰਬੰਧ ਮੁਕੰਮਲ ਕਰ ਲਏ ਗਏ ਉਨ੍ਹਾਂ ਨੇ ਦੱਸਿਆ ਕਿ ਸਿਹਤ ਮੇਲੇ ਸੰਬੰਧੀ ਸਰਕਾਰ ਤੋਂ ਪ੍ਰਾਪਤ ਹੋਈਆਂ ਗਾਈਡਲਾਈਨਜ਼ ਮੁਤਾਬਿਕ ਮਰੀਜ਼ਾਂ ਦਾ ਮੁਫਤ ਚੈੱਕਅਪ ਕਰਨ ਲਈ

ਮੈਡੀਸਨ ਸਪੈਸ਼ਲਿਸਟ ਅੱਖਾਂ ਦੇ ਮਾਹਿਰ ਡਾ. ਔਰਤਾਂ ਦੇ ਮਾਹਿਰ ਡਾ. ਚਮੜੀ ਰੋਗਾਂ ਦੇ ਮਾਹਿਰ ਕੰਨ, ਨੱਕ, ਗਲੇ ਦੇ ਮਾਹਿਰ ਹੱਡੀਆਂ ਦੇ ਮਾਹਿਰ ਹੋਮਿਓਪੈਥਿਕ, ਆਯੁਰਵੈਦਿਕ' ਮਾਹਿਰ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਸਿਹਤ ਮੇਲੇ ਵਿੱਚ ਮਰੀਜ਼ਾਂ ਨੂੰ ਮੁਫ਼ਤ ਦਵਾਈ ਲੈਬ ਟੈਸਟ ਕਾਊਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਕੈਂਪ ਵਿੱਚ ਆਯੂਸ਼ਮਾਨ ਸਿਹਤ ਬੀਮਾ ਕਾਰਡ ਅੱਖਾਂ ਦਾ ਅੱਖਾਂ ਦਾਨ, ਰਜਿਸਟ੍ਰੇਸ਼ਨ, ਯੋਗਾ ਕੈਂਪ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਹਰਮਿੰਦਰ ਕੌਰ ਬੀ.ਈ.ਈ ਨੇ ਕਿਹਾ ਕਿ ਵੱਧ ਤੋਂ ਵੱਧ ਲੋਕ ਸਿਹਤ ਮੇਲੇ ਵਿੱਚ ਪਹੁੰਚ ਕੇ ਸਿਹਤ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਡਾ. ਸਿੰਪਲ ਕੁਮਾਰ, ਡਾ. ਅਰਪਨ ਸਿੰਘ, ਰਕੇਸ਼ ਕੁਮਾਰ ਗਿਰਧਰ ਫਾਰਮੇਸੀ ਅਫਸਰ,  ਨਰਸਿੰਗ ਸਟਾਫ, ਅਤੇ ਸੁਖਜੀਤ ਸਿੰਘ ਆਦਿ ਹਾਜ਼ਿਰ ਸਨ। Author : Malout Live