ਜੀ.ਟੀ.ਬੀ. ਸੰਸਥਾ ਦੇ ਵਿਹੜੇ ਵਿੱਚ ਮਨਾਇਆ ਜਸ਼ਨ "ਸ਼ੋਹਰਤ-ਏ-ਗੁਲਿਸਤਾਂ"
,
ਮਲੋਟ:- ਜੀ.ਟੀ.ਬੀ. ਖਾਲਸਾ ਸੀ.ਸੈ.ਸਕੂਲ, ਮਲੋਟ ਦਾ ਸਲਾਨਾ ਇਨਾਮ ਵੰਡ ਸਮਾਰੋਹ (ਸ਼ੋਹਰਤ-ਏ-ਗੁਲਿਸਤਾਂ) ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪੰਜਾਬ ਸਕੂਲ ਸਿਖਿਆ ਬੋਰਡ, (ਮੋਹਾਲੀ) ਦੇ ਵਾਇਸ ਚੇਅਰਮੈਨ ਸ਼੍ਰੀ ਬਲਦੇਵ ਸਚਦੇਵਾ ਜੀ ਮੁੱਖ ਮਹਿਮਾਨ ਅਤੇ ਜਿਲਾ ਰੈਡ ਕਰਾਸ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਦੇ ਸੱਕਤਰ ਸ. ਗੋਪਾਲ ਸਿੰਘ, (Guest of Honour) ਜ਼ਿਲਾ ਸਿਖਿਆ ਅਫਸਰ (ਸੈਕੰਡਰੀ) ਸ੍ਰੀ ਮੁਕਤਸਰ ਸਾਹਿਬ ਸ. ਮਲਕੀਤ ਸਿੰਘ ਖੋਸਾ, ਸ. ਹਰਮੀਤ ਸਿੰਘ ਬੇਦੀ, ਜਿਲਾ ਸਿਖਆ ਦਫਤਰ ਦੇ ਸ਼੍ਰੀ ਰਾਜ ਕੁਮਾਰ, ਡਿਪੂ ਮੈਨੇਜਰ ਸ. ਮਹਾਵੀਰ ਸਿੰਘ ਨੇ ਸ਼ਮੂਲੀਅਤ ਕੀਤੀ। ਇਹ ਸਮਾਗਮ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਗੁਰਦੀਪ ਸਿੰਘ ਸੰਧੂ, ਸੈਕਟਰੀ ਸ. ਗੁਰਬਚਨ ਸਿੰਘ ਮੱਕੜ ਅਤੇ ਪ੍ਰਬੰਧਕ ਕਮੇਟੀ ਦੇ ਮੈਬਰਾਂ ਦੇ ਦਿਸ਼ਾ ਨਿਰਦੇਸ਼ਾ ਅਤੇ ਯੋਗ ਅਗਵਾਈ ਹੇਠ ਸੰਚਾਲਿਤ ਕੀਤਾ ਗਿਆ। ਇਸ ਸੰਸਥਾ ਦੀ ਵਿਦਿਆਰਥਣ ਅਮਨ (ਸਟੇਟ ਟੋਪਰ) D/O ਸ਼੍ਰੀ ਨਰੇਸ਼ ਕੁਮਾਰ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਐਵਾਰਡ ਅਤੇ 21,000 ਰੁਪਏ ਦਾ ਚੈਕ ਅਤੇ ਹੋਰ ਉਚ ਪੁਜੀਸ਼ਨਾ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆ ਨੂੰ ਮੁੱਖ ਮਹਿਮਾਨ ਸ਼੍ਰੀ ਬਲਦੇਵ ਸਚਦੇਵਾ ਜੀ ਵੱਲੋ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਵੀ ਅਜਿਹੀਆ ਪ੍ਰਾਪਤੀਆ ਨੂੰ ਬਰਕਰਾਰ ਰੱਖਣ ਲਈ ਪ੍ਰੇਰਣਾ ਦਿੱਤੀ। ਪ੍ਰੋਗਰਾਮ ਦਾ ਆਗਾਜ਼ ਧਾਰਮਿਕ ‘ਸਜ਼ਦਾ-ਏ-ਬੰਦਗੀ ’ ਰਾਹੀ ਕੀਤਾ ਗਿਆ। ਸ਼੍ਰੀ ਮਤੀ ਕੁਲਦੀਪ ਕੌਰ ਨੇ ਮਹਿਮਾਨਾ ਨੂੰ ਜੀ ਆਇਆ ਆਖਿਆ, ਇਸ ਉਪਰੰਤ ਵਿਦਿਆਰਥੀਆ ਵੱਲੋ ਸੱਭਿਆਚਾਰਕ ਤੇ ਸਮਾਜਿਕ ਚੇਤੰਨਤਾ ਪੈਂਦਾ ਕਰਨ ਵਾਲੀਆ ਆਈਟਮਾ ਪੇਸ਼ ਕੀਤੀਆ, ਜਿਨਾ ਵਿੱਚੋ ਇਸ਼ਕ-ਏ-ਖੁਦਾ ਅਤੇ ਰੂਹ ਵਿਰਸੇ ਦੀ, ਨਾਰੀ ਸ਼ਕਤੀ, ਸੰਗਮ ਸੁਰਤਾਲ ਦਾ, ਮਟਕ ਪੰਜਾਬ ਦੀ ਅਤੇ ਭੰਗੜਾ ਵਿਸ਼ੇਸ਼ ਤੌਰ ਤੇ ਸ਼ਲਾਗਾ ਯੋਗ ਸਨ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਅਮਰਜੀਤ ਨਰੂਲਾ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੇ ਸਕੂਲ ਦੀਆਂ ਪ੍ਰਾਪਤੀਆਂ ਭਰਪੂਰ ਸਲਾਨਾ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਵਿੱਦਿਆਕ, ਖੇਡਾ, ਸਾਇੰਸ ਤੇ ਸਹਿ- ਵਿੱਦਿਆਕ ਖੇਤਰ ਵਿੱਚ ਨਾਮਨਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਹੋਰ ਉੱਚੀਆ ਮੰਜਿਲਾ ਹਾਸਿਲ ਕਰਨ ਲਈ ਪ੍ਰੇਰਨਾ ਦਿੱਤੀ ਗਈ ।
ਉਨ੍ਹਾ ਨੇ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਲਈ ਲੋੜ ਤੇ ਜ਼ੋਰ ਦਿੰਦਿਆ ਹੋਇਆ ਨਾਲ-ਨਾਲ ਸ੍ਵੈ ਅਨੁਸ਼ਾਸਨ ਅਤੇ ਚੰਗੇ ਨਾਗਰਿਕ ਬਣਨ ਦਾ ਵੀ ਸੰਦੇਸ਼ ਦਿੱਤਾ । ਜੀ.ਟੀ.ਬੀ.ਖਾ. ਪਬਲਿਕ ਸਕੂਲ ਦੇ ਪ੍ਰਿ: ਮੈਡਮ ਹੇਮਲਤਾ ਕਪੂਰ ਅਤੇ ਐਲੀਮੈਟਰੀ ਵਿੰਗ ਦੇ ਹੈਡ ਮਿਸਟਰੈਸ ਮੈਡਮ ਰੇਨੂੰ ਨਰੂਲਾ, ਰਿਟਾ: ਪ੍ਰਿ: ਮੈਡਮ ਜਸਪਾਲ ਕੌਰ, ਰਿਟਾ: ਕੁਆਡੀਨੇਟਰ ਮੈਡਮ ਰਜਿੰਦਰ ਮਹਿੰਦੀਰੱਤਾ ਅਤੇ ਜੀ.ਟੀ.ਬੀ. ਮਿਡਲ ਵਿੰਗ ਦੇ ਕੋਆਡੀਨੇਟਰ ਮੈਡਮ ਨੀਲਮ ਜੁਨੇਜਾ ਵੀ ਸ਼ਾਮਿਲ ਹੋਏ ਮੰਚ ਦਾ ਮੈਡਮ ਕੁਲਦੀਪ ਕੌਰ ਅਤੇ ਮੈਡਮ ਗੀਤਾ ਧੂੜੀਆਂ ਨੇ ਬਾਖੂਬੀ ਨਿਭਾਇਆ । ਸੰਸਥਾ ਦੇ ਚੇਅਰਮੈਨ ਨੇ ਇਸ ਮੌਕੇ ਤੇ ਪੁਜੀਆ ਇਲਾਕੇ ਦੀਆ ਹਸਤੀਆ ਦਾ ਧੰਨਵਾਦ ਕੀਤਾ।