ਕੋਵਿਡ ਦੀ ਜਾਂਚ ਲਈ ਵੱਖ-ਵੱਖ ਟੀਮਾਂ ਵਲੋਂ ਘਰ-ਘਰ ਸਰਵੇ ਸ਼ੁਰੂ

ਮਲੋਟ:- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ ਟੀਮਾਂ ਬਣਾ ਕੇ ਕੋਵਿਡ ਦੀ ਜਾਂਚ ਲਈ ਘਰ-ਘਰ ਸਰਵੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਚੁੱਕੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ. ਗੋਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਬਣੇ 53 ਬੂਥਾਂ ਤਹਿਤ 53 ਟੀਮਾਂ ਬਣਾ ਕੇ ਅਤੇ ਹਰ ਇਕ ਟੀਮ ਇਕ ਅਫ਼ਸਰ, ਬੀ.ਐਲ.ਓ., ਆਂਗਣਵਾੜੀ ਵਰਕਰ ਅਤੇ ਪੁਲਿਸ ਕਰਮਚਾਰੀ ਸ਼ਾਮਿਲ ਹੈ, ਨੂੰ ਵੱਖ-ਵੱਖ ਬੂਥਾਂ ਵਿਚ ਘਰ-ਘਰ ਜਾ ਕੇ ਸਰਵੇ ਕਰਨ ਦੀ ਮੁਹਿੰਮ ਆਰੰਭੀ ਗਈ ਹੈ। ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕੋਈ ਵਿਅਕਤੀ ਪਿਛਲੇ ਦਿਨਾਂ ਦੇ ਵਿਚ ਬਾਹਰਲੇ ਰਾਜ ਵਿਚ ਜਾ ਕੇ ਆਇਆ ਹੈ ਤਾਂ ਉਸ ਬਾਰੇ ਤੁਰੰਤ ਪ੍ਰਸ਼ਾਸਨ ਜਾਂ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਕੋਈ ਵੀ ਵਿਅਕਤੀ ਜੋ ਅਣਅਧਿਕਾਰਿਤ ਤੌਰ 'ਤੇ ਬਾਹਰਲੇ ਰਾਜ ਤੋਂ ਆ ਕੇ ਰਹਿ ਰਿਹਾ ਹੈ ਤਾਂ ਉਸ ਦੀ ਵੀ ਸੂਚਨਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਦਿੱਤੀ ਜਾਵੇ।