ਜੀ. ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵੱਲੋ ਮਨਾਇਆ ਗਿਆ ਅੰਤਰ-ਰਾਸ਼ਟਰੀ ਯੋਗ ਦਿਵਸ

,

ਮਲੋਟ :-ਜੀ. ਟੀ.ਬੀ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਲੋਟ ਵੱਲੋ ਪ੍ਰਿੰਸੀਪਲ ਮੈਡਮ ਸ਼੍ਰੀ ਮਤੀ ਅਮਰਜੀਤ ਨਰੂਲਾ ਜੀ ਦੀ ਯੋਗ ਅਗਵਾਈ ਹੇਠ ਅੰਤਰ-ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸਕੂਲ ਦੇ NCC Wing (Girls) ਵੱਲੋ ਮੈਡਮ ਸ਼੍ਰੀ ਮਤੀ ਮਨਜੀਤ ਕੌਰ (Incharge Of NCC Wing) ਦੇ ਦਿਸ਼ਾ ਨਿਰਦੇਸ਼ ਅਨੁਸਾਰ ਯੋਗ ਦਿਵਸ ਮਨਾਇਆ ਗਿਆ,

ਜਿਸ ਵਿੱਚ ਵਿੱਚ NCC Cadets ਅਤੇ ਸਕੂਲ ਦੇ ਹੋਰਨਾ ਵਿਦਿਆਰਥੀਆਂ ਨੇ ਘਰ ਬੈਠੇ ਹੀ ਇਸ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਵਿੱਚ ਵੱਧ ਚੜ੍ਹ ਕੇ ਹਿਸਾ ਲਿਆਂ।ਪ੍ਰਿੰਸੀਪਲ ਮੈਡਮ ਨਰੂਲਾ ਨੇ ਦੱਸਿਆਂ ਕਿ ਵਿਦਿਆਰਥੀਆਂ ਨੂੰ ਘਰ ਬੈਠੇ ਆਨ-ਲਾਈਨ ਪੜ੍ਹਾਈ ਦੇ ਨਾਲ –ਨਾਲ ਆਪਣੇ ਸਰੀਰ ਨੂੰ ਅਰੋਗ ਬਣਾਉਣ ਲਈ ਯੋਗ ਇੱਕ ਬਹੁਤ ਹੀ ਵਧੀਆਂ ਤਰੀਕਾ ਹੈ। ਜਿਹੜਾ ਕਿ ਸਾਨੂੰ ਅੱਜ ਚੱਲ਼ ਰਹੀ ਮਹਾਂਮਾਰੀ Covid-19 ਤੋਂ ਬਚਣ ਲਈ ਵੀ ਸ਼ਰੀਰ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ।