ਅਮਰਜੈਂਸੀ ਹਲਾਤਾਂ ਵਿੱਚ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜਾਰੀ ਕੀਤੇ ਜਾਣਗੇ ਈ ਪਾਸ ਈ ਪਾ ਈ ਮੇਲ ਜਾਂ ਵਟਸਐਪ ਰਾਹੀਂ ਕਰ ਸਕਦੇ ਹਨ ਸੰਪਰਕਸ ਲਈ
ਸ੍ਰੀ ਮੁਕਤਸਰ ਸਾਹਿਬ :- ਕੋਰੋਨਾ ਵਾਇਰਸ ਦੇ ਚੱਲਦਿਆ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਅਮਰਜੈਂਸੀ ਹਲਾਤਾਂ ਵਿੱਚ ਬਾਹਰ ਅੰਦਰ ਜਾਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਕਰਫਿਊ ਈ ਪਾਸ ਜਾਰੀ ਕੀਤੇ ਜਾਣਗੇ। ਵਧੇਰੇ ਜਾਣਕਾਰੀ ਦਿੰਦਿਆ ਜ਼ਿਲਾ ਕੰਟਰੋਲ ਰੂਮ ਦੇ ਈ ਪਾਸ ਸਿਸਟਮ ਦੇ ਨੋਡਲ ਅਫਸਰ ਸ੍ਰੀ ਜਗਮੋਹਨ ਸਿੰਘ ਮਾਨ ਜ਼ਿਲਾ ਸਮਾਜਿਕ ਨਿਆ ਅਧਿਕਾਰਤਾ ਅਫਸਰ ਨੇ ਦੱਸਿਆ ਕਿ ਮੈਡੀਕਲ ਅਮਰਜੈਂਸੀ ਸਥਿਤੀ ਵਿੱਚ ਕਰਫਿਊ ਜਾਂ ਵਂੈਕਡ ਦਿਨਾਂ ਸਨੀਵਾਰ ਜਾਂ ਐਤਵਾਰ ਨੂੰ ਸਟੇਟ ਤੋਂ ਬਾਹਰ ਜਾਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਈ ਪਾਸ ਜਾਰੀ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਈ ਪਾਸ ਉਹਨਾਂ ਵਿਅਕਤੀਆਂ ਨੂੰ ਹੀ ਜਾਰੀ ਕੀਤਾ ਜਾਵੇਗਾ ਜਿਹਨਾਂ ਨੂੰ ਅਮਰਜੈਂਸੀ ਸਥਿਤੀ ਜਾਂ ਮੈਡੀਕਲ ਇਲਾਜ ਲਈ ਬਾਹਰ ਜਾਣਾ ਹੋਵੇ। ਉਹਨਾਂ ਅੱਗੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਵਿਅਕਤੀ ਈ ਮੇਲ epasscovid19@gmail.com, ਮਲੋਟ ਨਾਲ ਸਬੰਧਿਤ covidpassmlt@gmail.com ਅਤੇ ( ਮਲੋਟ ਵਟਸਐਪ ਨੰਬਰ 8360685903 ) ਗਿੱਦੜਬਾਹਾ ਨਾਲ ਸਬੰਧਿਤ covidpassgdb@gmail.com ( ਗਿੱਦੜਬਾਹਾ ਵਟਸਐਪ ਨੰਬਰ 9855598013 )ਜਾਂ 01633 262664 ਜਾਂ 01633 262512 ਤੇ ਸੰਪਰਕ ਕਰ ਸਕਦੇ ਹਨ।