ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸੰਕਲਪ ਦਿਵਸ ਵਜੋਂ ਮਨਾਉਣ ਲਈ ਜਥਾ ਰਵਾਨਾ

ਮਲੋਟ :- ਆਜ਼ਾਦ ਸੇਵਾ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਹੁਸੈਨੀਵਾਲਾ ਸਥਿਤ ਸ਼ਹੀਦੀ ਸਮਾਰਕ 'ਤੇ 16ਵਾਂ ਸੰਕਲਪ ਦਿਵਸ ਵਜੋਂ ਮਨਾਉਣ ਲਈ ਪ੍ਰਧਾਨ ਕ੍ਰਿਸ਼ਨ ਮਿੱਡਾ ਦੀ ਅਗਵਾਈ ਵਿਚ ਜਥਾ ਪਟੇਲ ਨਗਰ ਸੁਸਾਇਟੀ ਦਫ਼ਤਰ ਵਿਚੋਂ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਰਵਾਨਾ ਹੋਇਆ , ਇਸ ਮੌਕੇ ਵਾਰਡ ਨੰ:19 ਦੇ ਨਗਰ ਕੌਾਸਲਰ ਵਿੱਦਿਆਵੰਤੀ ਤੇ ਭਾਰਤ ਵਿਕਾਸ ਪੀ੍ਰਸ਼ਦ ਪੰਜਾਬ ਸਾਊਥ ਦੇ ਜਨਰਲ ਸੈਕਟਰੀ ਰਜਿੰਦਰ ਪਪਨੇਜਾ ਤੇ ਪ੍ਰਧਾਨ ਰਿੰਕੂ ਅਨੇਜਾ, ਪਿ੍ੰਸੀਪਲ ਗੁਲਸ਼ਨ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ , ਇਸ ਮੌਕੇ ਪ੍ਰਧਾਨ ਕਿ੍ਸ਼ਨ ਮਿੱਡਾ ਨੇ ਦੱਸਿਆ ਕਿ ਹਰ ਸਾਲ 27 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਤੇ ਹਰ ਸਾਲ 22 ਮਾਰਚ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਸਿੰਘ ਦਾ ਸ਼ਹੀਦੀ ਦਿਵਸ ਹੁਸੈਨੀਵਾਲਾ ਵਿਚ ਸੰਕਲਪ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ, ਜਿੱਥੇ ਜਥੇ ਨਾਲ ਜਾਣ ਵਾਲੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ, ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰਨ ਲਈ ਜਾਗਰੂਕ ਕਰਕੇ ਦੇਸ਼ ਤੇ ਸਮਾਜਸੇਵਾ ਦਾ ਸੰਕਲਪ ਦਿਵਾਇਆ ਜਾਂਦਾ ਹੈ , ਇਸ ਮੌਕੇ ਭਿੰਦਰ ਕੌਰ, ਰਿਪਨਦੀਪ ਕੌਰ, ਗੌਤਮ ਕੁਮਾਰ, ਮੋਹਿਤ ਸੋਨੀ, ਪ੍ਰਗਟ ਸਿੰਘ, ਬਲਜੀਤ ਕੌਰ, ਰੀਆ ਰਾਣੀ, ਅਰਮਾਨ ਸਿੰਘ ਤੇ ਵਿੱਕੀ ਕੁਮਾਰ ਵੀ ਹਾਜ਼ਰ ਸਨ ,