ਮਲੋਟ ਵਿੱਚ ਭਾਜਪਾ ਆਗੂ ਦੇ ਘਰ ਸੀ.ਬੀ.ਆਈ ਦੀ ਛਾਪੇਮਾਰੀ
ਬੀਤੀ ਸ਼ਾਮ ਨੂੰ ਵਾਟਰ ਵਰਕਸ ਰੋਡ ਮਲੋਟ ਤੇ ਡੀ.ਐੱਸ.ਪੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਸੀ.ਬੀ.ਆਈ ਦੀ ਟੀਮ ਵੱਲੋਂ ਭਾਜਪਾ ਆਗੂ ਰਾਘਵ ਗੋਇਲ ਪੁੱਤਰ ਵਿਕਾਸ ਗੋਇਲ ਦੇ ਘਰ ਛਾਪੇਮਾਰੀ ਕੀਤੀ ਗਈ।
ਮਲੋਟ : ਬੀਤੀ ਸ਼ਾਮ ਨੂੰ ਵਾਟਰ ਵਰਕਸ ਰੋਡ ਮਲੋਟ ਤੇ ਡੀ.ਐੱਸ.ਪੀ ਪਵਿੱਤਰ ਸਿੰਘ ਦੀ ਅਗਵਾਈ ਹੇਠ ਚੰਡੀਗੜ੍ਹ ਸੀ.ਬੀ.ਆਈ ਦੀ ਟੀਮ ਵੱਲੋਂ ਭਾਜਪਾ ਆਗੂ ਰਾਘਵ ਗੋਇਲ ਪੁੱਤਰ ਵਿਕਾਸ ਗੋਇਲ ਦੇ ਘਰ ਛਾਪੇਮਾਰੀ ਕੀਤੀ ਗਈ। ਸੂਤਰਾਂ ਮੁਤਾਬਿਕ ਛਾਪੇਮਾਰੀ ਦੌਰਾਨ ਰਾਘਵ ਗੋਇਲ ਅਤੇ ਉਸਦੇ ਪਿਤਾ ਵਿਕਾਸ ਗੋਇਲ ਘਰ 'ਤੇ ਮੌਜੂਦ ਨਹੀਂ ਹਨ।
ਇਹ ਛਾਪੇਮਾਰੀ FIR ਨੰ. 12/26 ਮਿਤੀ 11.05.2026, PC Act, ਥਾਣਾ ਸੀ.ਬੀ.ਆਈ ਚੰਡੀਗੜ੍ਹ ਨਾਲ ਸੰਬੰਧਿਤ ਹੈ। ਜਾਣਕਾਰੀ ਅਨੁਸਾਰ ਟੀਮ ਵੱਲੋਂ ਕਰੀਬ ਰਾਤ 1 ਵਜੇ ਤੱਕ ਘਰ ਅੰਦਰ ਜਾਂਚ ਕੀਤੀ ਗਈ। ਸੂਤਰਾਂ ਅਨੁਸਾਰ ਟੀਮ ਆਪਣੇ ਨਾਲ ਕੁਝ ਦਸਤਾਵੇਜ਼ ਤੇ ਨਗਦੀ ਲੈ ਗਈ।
Author : Malout Live



