ਲੰਬੀ ਦੇ ਪਿੰਡ ਫਤਿਹਪੁਰ ਮਨੀਆਂ ਵਿੱਚ ਕਣਕ ਲਿਫਟਿੰਗ ਨਾ ਹੋਣ ਕਰਕੇ ਦਾਣਾ ਮੰਡੀ ਮਜਦੂਰਾਂ ਵਿੱਚ ਭਾਰੀ ਰੋਸ

ਲੰਬੀ ਦੇ ਪਿੰਡ ਫਤਿਹਪੁਰ ਮਨੀਆਂ ਦੀ ਦਾਣਾ ਮੰਡੀ ਵਿੱਚ ਕਣਕ ਦੀ ਲਿਫਟਿੰਗ ਨੂੰ ਲੈ ਕੇ ਮਜਦੂਰਾਂ ਵਿੱਚ ਭਾਰੀ ਰੋਸ ਹੈ। ਮੰਡੀ ਦੀ ਕਣਕ ਸਾਲ 2026-27 ਅਧੀਨ ਦੀ ਖਰੀਦ Punsup ਵੱਲੋਂ ਕੀਤੀ ਗਈ ਹੈ, ਪਰ ਲਿਫਟਿੰਗ ਨਹੀਂ ਹੋ ਰਹੀ ਹੈ। ਉਨ੍ਹਾਂ ਪ੍ਰਸ਼ਾਸ਼ਨ ਅੱਗੇ ਅਪੀਲ ਕੀਤੀ ਕਿ ਇਸ ਮੰਡੀ ਵੱਲ ਵੀ ਧਿਆਨ ਦਿੱਤਾ ਜਾਵੇ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੰਬੀ ਦੇ ਪਿੰਡ ਫਤਿਹਪੁਰ ਮਨੀਆਂ ਦੀ ਦਾਣਾ ਮੰਡੀ ਵਿੱਚ ਕਣਕ ਦੀ ਲਿਫਟਿੰਗ ਨੂੰ ਲੈ ਕੇ ਮਜਦੂਰਾਂ ਵਿੱਚ ਭਾਰੀ ਰੋਸ ਹੈ। ਮੰਡੀ ਦੀ ਕਣਕ ਸਾਲ 2026-27 ਅਧੀਨ ਦੀ ਖਰੀਦ Punsup  ਵੱਲੋਂ ਕੀਤੀ ਗਈ ਹੈ, ਪਰ ਲਿਫਟਿੰਗ ਨਹੀਂ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਮਜਦੂਰਾਂ ਨੇ ਕਿਹਾ ਕਿ ਲਿਫਟਿੰਗ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵਹੀਕਲ ਨਹੀਂ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ 1 ਜਾਂ 2 ਟਰੱਕ ਆਉਂਦੇ ਵੀ ਹਨ ਤਾਂ ਉਹ 4 ਤੋਂ 5 ਰੁਪਏ ਪ੍ਰਤੀ ਗੱਟੇ ਦੀ ਮੰਗ ਕਰਦੇ ਹਨ।

ਉਨ੍ਹਾਂ ਕਿਹਾ ਕਿ ਕਿਸਾਨ ਫਸਲ ਤੋਲ ਕੇ ਚਲੇ ਗਏ ਹਨ ਅਤੇ ਸਾਰੀ ਲੇਬਰ ਵਿਹਲੀ ਬੈਠੀ ਹੈ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ ਮੰਡੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਾਣਾ ਮੰਡੀ ਪਿੰਡ ਤੋਂ ਬਾਹਰ ਹੋਣ ਕਰਕੇ ਇੱਥੇ ਚੋਰੀ ਦਾ ਵੀ ਡਰ ਰਹਿੰਦਾ ਹੈ। ਉਨ੍ਹਾਂ ਪ੍ਰਸ਼ਾਸ਼ਨ ਅੱਗੇ ਅਪੀਲ ਕੀਤੀ ਕਿ ਇਸ ਮੰਡੀ ਵੱਲ ਵੀ ਧਿਆਨ ਦਿੱਤਾ ਜਾਵੇ।

Author : Malout Live