ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਰੈਬੀਜ਼ ਨਾਲ ਮੌਤ, 3 ਮਹੀਨੇ ਪਹਿਲਾਂ ਕੁੱਤੇ ਨੇ ਕੱਟਿਆ ਸੀ

ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੁੱਤੇ ਦੇ ਕੱਟਣ ਨੂੰ ਹਲਕੇ ਵਿੱਚ ਲੈਣ ਕਾਰਨ ਇੱਕ ਨੌਜਵਾਨ ਦੀ ਰੈਬੀਜ਼ ਨਾਲ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਇਟਾਵਾ ਨਿਵਾਸੀ ਕੁਲਦੀਪ (35), ਜੋ ਕਰੀਬ ਸੱਤ ਸਾਲਾਂ ਤੋਂ ਇੱਕ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਿਹਾ ਸੀ, ਨੂੰ ਤਿੰਨ ਮਹੀਨੇ ਪਹਿਲਾਂ ਮੁਕਤਸਰ ਦੇ ਜਲਾਲਾਬਾਦ ਰੋਡ ’ਤੇ ਇੱਕ ਅਵਾਰਾ ਕੁੱਤੇ ਨੇ ਕੱਟਿਆ ਸੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੁੱਤੇ ਦੇ ਕੱਟਣ ਨੂੰ ਹਲਕੇ ਵਿੱਚ ਲੈਣ ਕਾਰਨ ਇੱਕ ਨੌਜਵਾਨ ਦੀ ਰੈਬੀਜ਼ ਨਾਲ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਇਟਾਵਾ ਨਿਵਾਸੀ ਕੁਲਦੀਪ (35), ਜੋ ਕਰੀਬ ਸੱਤ ਸਾਲਾਂ ਤੋਂ ਇੱਕ ਟਰਾਂਸਪੋਰਟ ਕੰਪਨੀ ਵਿੱਚ ਕੰਮ ਕਰ ਰਿਹਾ ਸੀ, ਨੂੰ ਤਿੰਨ ਮਹੀਨੇ ਪਹਿਲਾਂ ਮੁਕਤਸਰ ਦੇ ਜਲਾਲਾਬਾਦ ਰੋਡ ਤੇ ਇੱਕ ਅਵਾਰਾ ਕੁੱਤੇ ਨੇ ਕੱਟਿਆ ਸੀ। ਉਸ ਨੇ ਐਂਟੀ-ਰੈਬੀਜ਼ ਟੀਕਾ ਨਹੀਂ ਲਗਵਾਇਆ ਅਤੇ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਕੁੱਝ ਦਿਨ ਪਹਿਲਾਂ ਉਹ ਸ਼੍ਰੀ ਗੰਗਾਨਗਰ ਤੋਂ ਦਾਲ ਦੇ ਗੱਟੇ ਲੈ ਕੇ ਬਲਰਾਮਪੁਰ ਜਾ ਰਿਹਾ ਸੀ, ਜਦੋਂ ਰਸਤੇ ਵਿੱਚ ਉਸ ਦੀ ਤਬੀਅਤ ਵਿਗੜਣ ਲੱਗੀ। ਹਾਪੁੜ ਅਤੇ ਫਿਰ ਰਾਮਪੁਰ ਦੇ ਕੋਲ ਉਸ ਦੀ ਹਾਲਤ ਹੋਰ ਗੰਭੀਰ ਹੋ ਗਈ।

ਪਰਿਵਾਰਿਕ ਮੈਂਬਰ ਉਸ ਨੂੰ ਘਰ ਲੈ ਗਏ, ਪਰ ਅਗਲੇ ਦਿਨ ਇਟਾਵਾ ਦੇ ਹਸਪਤਾਲ ਵਿੱਚ ਡਾਕਟਰਾਂ ਨੇ ਇਸ ਨੂੰ ਰੈਬੀਜ਼ ਦਾ ਕੇਸ ਦੱਸਿਆ। ਸਮੇਂ ਸਿਰ ਟੀਕਾਕਰਨ ਨਾ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕੁਲਦੀਪ ਦਾ ਵਿਆਹ ਸਿਰਫ਼ ਨੌਂ ਮਹੀਨੇ ਪਹਿਲਾਂ ਹੋਇਆ ਸੀ। ਡਾ. ਹਰਕੀਰਤਨ ਸਿੰਘ ਮੁਤਾਬਿਕ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ ਜ਼ਿਲ੍ਹੇ ਵਿੱਚ ਕੁੱਤੇ ਦੇ ਕੱਟਣ ਦੇ 8,810 ਮਾਮਲੇ ਸਾਹਮਣੇ ਆਏ ਹਨ। ਡਾਕਟਰਾਂ ਨੇ ਅਪੀਲ ਕੀਤੀ ਹੈ ਕਿ ਕੁੱਤੇ ਦੇ ਕੱਟਣ, ਝਰੀਟ ਮਾਰਨ ਜਾਂ ਲਾਰ ਲੱਗਣ ਤੇ ਤੁਰੰਤ ਹਸਪਤਾਲ ਜਾ ਕੇ ਐਂਟੀ-ਰੈਬੀਜ਼ ਟੀਕੇ ਦੇ ਸਾਰੇ ਡੋਜ਼ ਪੂਰੇ ਕਰਵਾਏ ਜਾਣ।

Author : Malout Live