ਕੋਵਿਡ ਵੈਕਸੀਨ ਲਈ ਸੇਵਾ ਕੇਂਦਰਾਂ ਰਾਹੀਂ ਵੀ ਕਰਾਈ ਜਾ ਸਕੇਗੀ ਰਜਿਸਟਰੇਸ਼ਨ : ਜ਼ਿਲ੍ਹੇ ਦੇ 15 ਸੇਵਾ ਕੇਂਦਰਾਂ ’ਚ ਰਜਿਸਟਰੇਸ਼ਨ ਦੀ ਸ਼ੁਰੂਆਤ, ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਸਮੇਤ ਹੋਰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਹੋਵੇਗਾ ਕੋਵਿਡ ਦੀ ਰੋਕਥਾਮ ਲਈ ਟੀਕਾਕਰਨ ਤੀਜੇ ਪੜਾਅ ਤਹਿਤ ਸੀਨੀਅਰ ਸਿਟੀਜਨਜ਼ ਅਤੇ ਕੋਮੋਰਵਿਡ ਵਿਅਕਤੀਆਂ ਦਾ ਟੀਕਾਕਰਨ ਹੋਵੇਗਾ
ਸ਼੍ਰੀ ਮੁਕਤਸਰ ਸਾਹਿਬ :- ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸ਼ੁਰੂ ਹੋਏ ਕੋਵਿਡ ਵੈਕਸੀਨ ਦੇ ਤੀਜੇ ਪੜਾਅ ਦੌਰਾਨ 60 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਅਤੇ 45 ਤੋਂ 59 ਸਾਲ ਤੱਕ ਦੇ ਵੱਖ-ਵੱਖ ਬੀਮਾਰੀਆਂ ਤੋਂ ਗ੍ਰਸਤ ਲੋਕਾਂ ਦੀ ਟੀਕਾਕਰਨ ਲਈ ਰਜਿਸਟਰੇਸ਼ਨ ਹੁਣ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਰਾਹੀਂ ਵੀ ਹੋ ਸਕੇਗੀ। ਸ੍ਰੀ ਰਾਜੇਸ਼ ਤ੍ਰਿਪਾਠੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਪੋਰਟਲ Cowin.gov.in ’ਤੇ ਆਪਣੇ-ਆਪ ਨੂੰ ਰਜਿਸਟਰ ਕਰਨ ਤੋਂ ਅਸਮਰੱਥ ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵਲੋਂ ਇਹ ਰਜਿਸਟਰੇਸ਼ਨ ਜ਼ਿਲ੍ਹੇ ਦੇ 15 ਸੇਵਾ ਕੇਂਦਰਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰੇਸ਼ਨ ਲਈ ਬਿਨੈਕਾਰ ਨੂੰ ਉਮਰ ਦੇ ਸਬੂਤ ਵਜੋਂ ਆਪਣਾ ਫੋਟੋ ਆਈ.ਡੀ. ਕਾਰਡ ਲਿਆਉਣਾ ਪਵੇਗਾ ਅਤੇ ਜੇਕਰ ਕੋਈ ਵਿਅਕਤੀ ਕਿਸੇ ਬੀਮਾਰੀ ਤੋਂ ਗ੍ਰਸਤ ਹੈ ਤਾਂ ਉਸ ਨੂੰ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਵਲੋਂ ਇਸ ਸਬੰਧੀ ਦਿੱਤਾ ਸਰਟੀਫਿਕੇਟ ਦੇਣਾ ਪਵੇਗਾ ਜਿਸ ਉਪਰੰਤ ਉਸ ਦੀ ਰਿਹਾਇਸ਼ ਨੇੜਲੇ ਟੀਕਾਕਰਨ ਸੈਂਟਰ ਲਈ ਰਜਿਸਟਰੇਸ਼ਨ ਹੋ ਸਕੇਗੀ। ਉਹਨਾ ਲੋਕ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਫਾਇਦਾ ਲੈਣ ਲਈ ਅਪਣੀ ਰਜਿਸਟਰੇਸ਼ਨ ਜਰੂਰ ਕਰਵਾਉਣ.