ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਸੱਦਿਆ ਗਿਆ ਮਲੋਟ ਬਲਾਕ ਦੇ ਡੈਲੀਗੇਟਾਂ ਦਾ ਇਜਲਾਸ

ਮਲੋਟ:-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਵਲੋਂ ਮਲੋਟ ਬਲਾਕ ਦੇ ਡੈਲੀਗੇਟਾਂ ਦਾ ਇਜਲਾਸ ਸੱਦਿਆ ਗਿਆ, ਜਿਸ ਵਿਚ ਹਾਜ਼ਰ ਅਧਿਆਪਕਾਂ ਨੇ ਬਲਾਕ ਕਮੇਟੀ ਦੀ ਚੋਣ ਕੀਤੀ , ਇਸ ਤੋਂ ਪਹਿਲਾਂ ਹਾਜ਼ਰ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਝਬੇਲਵਾਲੀ ਤੇ ਪਵਨ ਕੁਮਾਰ ਨੇ ਦੱਸਿਆ ਕਿ ਸਰਕਾਰ ਵਲੋਂ ਸਿੱਖਿਆ ਨੂੰ ਸਿਰਫ਼ ਅੰਕੜਿਆਂ ਦੀ ਖੇਡ ਬਣਾ ਕੇ ਬਰਬਾਦ ਕੀਤਾ ਜਾ ਰਿਹਾ ਹੈ, ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ, ਨਿੱਜੀਕਰਨ ਤਹਿਤ ਅਧਿਆਪਕਾਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ , ਭਰਤੀ ਕਰਨ ਦੀ ਥਾਂ ਬੇਰੁਜ਼ਗਾਰ ਅਧਿਆਪਕਾਂ ਉੱਤੇ ਜਿਸ ਤਰ੍ਹਾਂ ਤਸ਼ੱਦਦ ਕੀਤਾ ਜਾ ਰਿਹਾ ਹੈ , ਇਸ ਸਭ ਨੂੰ ਰੋਕਣ ਲਈ ਤੇ ਗ਼ਰੀਬ ਵਰਗ ਲਈ ਮਿਲਦੀ ਸਿੱਖਿਆ ਨੂੰ ਬਚਾਈ ਰੱਖਣ ਲਈ ਅਧਿਆਪਕ ਵਰਗ ਨੂੰ ਜਾਗਰੂਕ ਹੋ ਕੇ ਅੱਗੇ ਆਉਣਾ ਚਾਹੀਦਾ ਹੈ , ਇਸ ਮੌਕੇ ਹਾਜ਼ਰ ਡੈਲੀਗੇਟਾਂ ਵਲੋਂ ਰੋਮੀ ਬਾਂਸਲ ਨੂੰ ਬਲਾਕ ਪ੍ਰਧਾਨ, ਬਲਦੇਵ ਸਿੰਘ ਨੂੰ ਜਨਰਲ ਸਕੱਤਰ, ਗੁਰਦੇਵ ਸਿੰਘ ਨੂੰ ਮੀਤ ਪ੍ਰਧਾਨ, ਅਮਨਦੀਪ ਸਿੰਘ ਨੂੰ ਖ਼ਜ਼ਾਨਚੀ, ਪਰਖਜੀਤ ਸਿੰਘ ਨੂੰ ਪ੍ਰੈੱਸ ਸਕੱਤਰ ਤੇ ਜਤਿੰਦਰ ਸਿੰਘ ਮਨਜੀਤ ਸਿੰਘ, ਜਗਮੀਤ ਸਿੰਘ ਨਵੀਨ ਕੁਮਾਰ ਡੂਮੜਾ, ਹਰਿਭਜਨ ਪਿ੍ਯਦਰਸ਼ੀ ਨੂੰ ਕਮੇਟੀ ਮੈਂਬਰ ਚੁਣਿਆ ਗਿਆ , ਇਸ ਮੌਕੇ ਰਾਕੇਸ਼ ਕੁਮਾਰ, ਭਾਰਤ ਭੂਸ਼ਣ, ਸੰਜੀਵ ਕੁਮਾਰ, ਰਾਜੇਸ਼ ਕੁਮਾਰ, ਪਵਨ ਕੁਮਾਰ, ਹਰਪ੍ਰੀਤ ਸਿੰਘ, ਤੇਜਿੰਦਰ ਸਿੰਘ, ਰੇਸ਼ਮ ਸਿੰਘ ਤੇ ਹੋਰ ਹਾਜ਼ਰ ਸਨ ,