ਕੰਟਰੈਕਟ ਅਧਾਰ ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਸੌਂਪਿਆ ਮੰਗ ਪੱਤਰ
ਪਿਛਲੇ 14 ਸਾਲਾਂ ਤੋਂ ਯੋਗ ਪ੍ਰਣਾਲੀ ਰਾਹੀਂ ਸੈਂਕਸ਼ਨ ਅਸਾਮੀਆਂ ਤਹਿਤ ਕੰਟਰੈਕਟ ਤੇ ਭਰਤੀ ਹੋਏ 35 ਟੀਚਿੰਗ ਅਤੇ ਨਾਨ ਟੀਚਿੰਗ ਦੇ ਮਿਮਿਟ ਕਾਲਜ ਦੇ ਕੰਟਰੈਕਟ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਮਲੋਟ : ਪਿਛਲੇ 14 ਸਾਲਾਂ ਤੋਂ ਯੋਗ ਪ੍ਰਣਾਲੀ ਰਾਹੀਂ ਸੈਂਕਸ਼ਨ ਅਸਾਮੀਆਂ ਤਹਿਤ ਕੰਟਰੈਕਟ ਤੇ ਭਰਤੀ ਹੋਏ 35 ਟੀਚਿੰਗ ਅਤੇ ਨਾਨ ਟੀਚਿੰਗ ਦੇ ਮਿਮਿਟ ਕਾਲਜ ਦੇ ਕੰਟਰੈਕਟ ਮੁਲਾਜ਼ਮ ਆਪਣੀ ਜਾਇਜ਼ ਮੰਗ ਲਈ ਧਰਨੇ ਤੇ ਹਨ। ਆਪਣੀਆਂ ਮੰਗਾਂ ਰੈਗੂਲਰ ਕਰਨ ਸੰਬੰਧੀ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਮੁਲਾਜਮਾਂ ਵੱਲੋਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਮੰਗ ਪੱਤਰ ਸਵੀਕਾਰ ਕਰਦੇ ਹੋਏ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਉਹ ਮਿਮਿਟ ਦੇ ਭਲੇ ਲਈ ਹਮੇਸ਼ਾ ਹੀ ਮਿਮਿਟ ਦੇ ਸਟਾਫ ਅਤੇ ਵਿਦਿਆਰਥੀਆਂ ਦੇ ਨਾਲ ਖੜੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਤਕਨੀਕੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਤੋਂ ਇਹ ਕੰਮ ਬਹੁਤ ਜਲਦ ਪੂਰਾ ਕਰਵਾਉਣਗੇ।
Author : Malout Live