ਨੀਟ ਪ੍ਰੀਖਿਆ ਵਿਚੋਂ 621 ਅੰਕ ਲੈ ਕੇ ਤਾਲਿਬ ਨੇ ਇਲਾਕੇ ਦਾ ਨਾਮ ਕੀਤਾ ਰੌਸ਼ਨ

ਮਲੋਟ (ਆਰਤੀ ਕਮਲ) : ਸਿਹਤ ਵਿਭਾਗ ਵਿਚ ਇੰਸਪੈਕਟਰ ਦੇ ਤੌਰ ਤੇ ਸੇਵਾ ਨਿਭਾ ਰਹੇ ਤਰਸੇਮ ਕੁਮਾਰ ਦੇ ਸਪੁੱਤਰ ਅਤੇ ਪਿੰਡ ਕੁਰਾਈਵਾਲਾ ਦੇ ਜੰਮਪਲ ਤਾਲਿਬ ਨੇ ਨੀਟ ਦੀ ਪ੍ਰੀਖਿਆ ਵਿਚੋਂ 621 ਅੰਕਾਂ ਨਾਲ ਅੱਵਲ ਦਰਜੇ ਵਿਚ ਪਾਸ ਕਰਦੇ ਹੋਏ ਆਪਣੇ ਇਲਾਕੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਤਾਲਿਬ ਵਲੋਂ ਨੀਟ ਪ੍ਰੀਖਿਆ ਦੀ ਕੋਚਿੰਗ ਚੰਡੀਗੜ• ਦੀ ਨਾਮੀ ਇੰਸਟੀਚਿਊਟ ਤੋਂ ਲਈ ਗਈ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਨੀਟ ਵਿਚ ਐਮ.ਬੀ.ਬੀ.ਐਸ. ਦੀ ਸੀਟ ਤੇ ਪ੍ਰੀਖਿਆ ਦਿੰਦੇ ਹੋਏ 621 ਅੰਕ ਹਾਸਿਲ ਕਰਕੇ ਅੱਵਲ ਦਰਜੇ ਵਿਚ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ। ਇਸ ਮੌਕੇ ਤੇ ਤਾਲਿਬ ਦੇ ਦਾਦਾ ਦਾਦੀ ਸਮੇਤ ਪਰਿਵਾਰਕ ਮੈਂਬਰਾਂ ਨੇ ਉਸ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਆਪਣੀਆਂ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ