ਮਲੋਟ ਇਲਾਕੇ ਵਿੱਚ ਤਖਤਾਂ ਦੇ ਜੱਥੇਦਾਰਾਂ ਸਿੰਘ ਸਹਿਬਾਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰਨ ਤੇ ਹੋਇਆ ਭਾਰੀ ਰੋਸ
ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਤਖਤਾਂ ਦੇ ਜੱਥੇਦਾਰ ਸਿੰਘ ਸਾਹਿਬਾਨਾਂ ਨੂੰ ਜੋ ਜਲੀਲ ਕਰਕੇ ਬਰਖਾਸਤ ਕੀਤਾ ਗਿਆ ਹੈ, ਉਹ ਬਹੁਤ ਨਿੰਦਨਯੋਗ ਹੈ।
ਮਲੋਟ : ਮਲੋਟ ਸ਼ਹਿਰ ਅਤੇ ਇਲਾਕੇ ਦੀਆਂ ਧਾਰਮਿਕ ਸ਼ਖਸ਼ੀਅਤਾਂ, ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਅਤੇ ਪ੍ਰਧਾਨ ਚਰਨਜੀਤ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਤਖਤਾਂ ਦੇ ਜੱਥੇਦਾਰ ਸਿੰਘ ਸਾਹਿਬਾਨਾਂ ਨੂੰ ਜੋ ਜਲੀਲ ਕਰਕੇ ਬਰਖਾਸਤ ਕੀਤਾ ਗਿਆ ਹੈ, ਉਹ ਬਹੁਤ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਜੱਥੇਦਾਰ ਸਿੰਘ ਸਾਹਿਬਾਨਾਂ ਨੂੰ ਤਖਤਾਂ ਤੇ ਲਾਉਣ ਅਤੇ ਬਦਲਣ ਲਈ ਇੱਕ ਵਿਧੀ-ਵਿਧਾਨ ਹੋਣਾ ਚਾਹੀਦਾ ਹੈ। ਡਾ. ਗਿੱਲ ਅਤੇ ਪ੍ਰਧਾਨ ਖਾਲਸਾ ਨੇ ਕਿਹਾ ਕਿ ਜੇਕਰ ਕੋਈ ਵਿਵਾਦ ਪੈਦਾ ਹੁੰਦਾ ਹੈ ਤਾਂ ਉਸ ਦਾ ਬੈਠ ਕੇ ਹੱਲ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਜੱਥੇਦਾਰ ਸਿੰਘ ਸਾਹਿਬਾਨਾਂ ਨੂੰ ਵੀ ਆਪਣੀਆਂ ਸੇਵਾਵਾਂ ਨਿਡਰ ਹੋ ਕੇ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬਾਨ ਦਾ ਹੁਕਮ ਅਕਾਲ ਦਾ ਹੁਕਮ ਹੁੰਦਾ ਹੈ। ਦੇਸ਼-ਵਿਦੇਸ਼ ਦੀਆਂ ਸੰਗਤਾਂ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੀਆਂ ਹਨ। ਇਸ ਮੌਕੇ ਬਾਬਾ ਬਚਿੱਤਰ ਸਿੰਘ ਗੁਰਸਰ ਯੋਧੇ ਕਾ, ਬਾਬਾ ਸੋਹਣ ਸਿੰਘ ਜੀ ਕਾਰ ਸੇਵਾ ਖੁਸ਼ਦਿਲ ਵਾਲੇ, ਬਾਬਾ ਸ਼ਰਨਜੀਤ ਸਿੰਘ ਡੱਬਵਾਲੀ ਢਾਬ, ਪ੍ਰਧਾਨ ਸਰਦੂਲ ਸਿੰਘ ਖਾਲਸਾ, ਬਲਕਾਰ ਸਿੰਘ ਖਾਲਸਾ, ਪ੍ਰਧਾਨ ਕਾਬਲ ਸਿੰਘ ਭੁੱਲਰ, ਪ੍ਰਧਾਨ ਹਰਦਿਆਲ ਸਿੰਘ, ਪ੍ਰਧਾਨ ਹਰਸ਼ਰਨ ਸਿੰਘ, ਪ੍ਰਧਾਨ ਹਰਦੀਪ ਸਿੰਘ, ਪ੍ਰਧਾਨ ਨਾਨਕ ਸਿੰਘ, ਪ੍ਰਧਾਨ ਗੁਰਮੀਤ ਸਿੰਘ, ਪ੍ਰਧਾਨ ਬੂਟਾ ਸਿੰਘ ਠੇਠੀ, ਪ੍ਰਧਾਨ ਸਵਰਨ ਸਿੰਘ, ਜਸਦੇਵ ਸਿੰਘ ਸੰਧੂ, ਪ੍ਰਧਾਨ ਹਰਜੀਤ ਸਿੰਘ, ਸੁਖਬੀਰ ਸਿੰਘ, ਗੁਰਸੇਵਕ ਸਿੰਘ ਖਾਲਸਾ, ਭਾਈ ਗੁਰਨਾਮ ਸਿੰਘ, ਪ੍ਰਧਾਨ ਜਗਜੀਤ ਸਿੰਘ, ਸਰੂਪ ਸਿੰਘ, ਗੁਰਵਿੰਦਰ ਸਿੰਘ, ਸਿਮਰਨ ਸਿੰਘ, ਆਤਮਾ ਸਿੰਘ ਬਲਦੇਵ ਸਿੰਘ ਸਾਹੀਵਾਲ, ਮਲਕੀਤ ਸਿੰਘ, ਤੁਲਸਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਿਰ ਸਨ।
Author : Malout Live