ਹਰਦੀਪ ਸਿੰਘ ਖਾਲਸਾ ਲੋਕ ਭਲਾਈ ਮੰਚ ਦੇ ਪ੍ਰੈੱਸ ਸੈਕਟਰੀ ਕੀਤੇ ਗਏ ਨਿਯੁਕਤ
ਲੋਕ ਭਲਾਈ ਮੰਚ ਦੇ ਪ੍ਰਧਾਨ ਜਗਜੀਤ ਸਿੰਘ ਔਲਖ ਰਾਮ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਮੰਚ ਦੇ ਸਰਪ੍ਰਸਤ ਮਾਸਟਰ ਦਰਸ਼ਨ ਲਾਲ ਕਾਂਸਲ ਦੀ ਰਹਿਨੁਮਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਹਰਦੀਪ ਸਿੰਘ ਖਾਲਸਾ ਨੂੰ ਮੰਚ ਦਾ ਪ੍ਰੈੱਸ ਸੈਕਟਰੀ ਨਿਯੁਕਤ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋਕ ਭਲਾਈ ਮੰਚ ਦੇ ਰਜਿ ਪਿੰਡ ਮਲੋਟ ਦੀ ਟੀਮ ਪ੍ਰਧਾਨ ਜਗਜੀਤ ਸਿੰਘ ਔਲਖ, ਸਲਾਹਾਕਾਰ ਰਾਮ ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਮੰਚ ਦੇ ਸਰਪ੍ਰਸਤ ਮਾਸਟਰ ਦਰਸ਼ਨ ਲਾਲ ਕਾਂਸਲ ਦੀ ਰਹਿਨੁਮਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਹਰਦੀਪ ਸਿੰਘ ਖਾਲਸਾ ਨੂੰ ਮੰਚ ਦਾ ਪ੍ਰੈੱਸ ਸੈਕਟਰੀ ਨਿਯੁਕਤ ਕੀਤਾ ਗਿਆ। ਉਹਨਾਂ ਕਿਹਾ ਕਿ ਸੰਸਥਾ ਦੇ ਨਾਲ ਅਜਿਹੀਆਂ ਸ਼ਖਸ਼ੀਅਤਾਂ ਦਾ ਜੁੜ ਕੇ ਕੰਮ ਕਰਨਾ ਇਹ ਦਰਸਾਉਂਦਾ ਹੈ ਕਿ ਸੰਸਥਾ ਲੋਕ ਹਿੱਤ ਵਿੱਚ ਆਪਣਾ ਭਰਪੂਰ ਯੋਗਦਾਨ ਪਾ ਰਹੀ ਹੈ। ਮੰਚ ਦੇ ਸਮੂਹ ਮੈਂਬਰਾਂ ਨੇ ਹਰਦੀਪ ਸਿੰਘ ਖਾਲਸਾ ਨੂੰ ਪ੍ਰੈੱਸ ਸੈਕਟਰੀ ਬਣਾਏ ਜਾਣ ਤੇ ਸਵਾਗਤ ਕੀਤਾ।
ਇਸ ਮੌਕੇ ਹਰਦੀਪ ਸਿੰਘ ਖਾਲਸਾ ਨੇ ਕਿਹਾ ਕਿ ਉਹ ਮੰਚ ਦੇ ਨਾਲ ਜੁੜ ਕੇ ਖੁਸ਼ੀ ਤੇ ਮਾਣ ਮਹਿਸੂਸ ਕਰਦੇ ਹੋਏ ਲੋਕ ਭਲਾਈ ਸੇਵਾਵਾਂ ਨੂੰ ਇਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਨਿਭਾਉਣ ਵਿੱਚ ਮਾਣ ਮਹਿਸੂਸ ਕਰਨਗੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਜਗਜੀਤ ਸਿੰਘ ਔਲਖ, ਜਨਰਲ ਸਕੱਤਰ ਇਕਬਾਲ ਸਿੰਘ, ਡੀਪੀ ਕੈਸ਼ੀਅਰ ਨਰਿੰਦਰ ਸਿੰਘ ਢਿੱਲੋਂ, ਸਲਾਹਕਾਰ ਰਾਮ ਕ੍ਰਿਸ਼ਨ ਸ਼ਰਮਾ, ਮੀਤ ਪ੍ਰਧਾਨ ਅੰਮ੍ਰਿਤ ਕੌਰ, ਰਿਜੈਕਟਿਵ ਮੈਂਬਰ ਦਲਜੋਤ ਸਿੰਘ, ਜੋਤੀ ਗਿੱਲ, ਗੁਰਮੁਖ ਸਿੰਘ ਗੋਪੀ, ਗੁਰਪ੍ਰੀਤ ਸਿੰਘ ਕੇਵਲ ਆਪਰੇਟਰ, ਜਸਵਿੰਦਰ ਸਿੰਘ ਸੋਨੀ, ਗੁਰਪਿਆਰ ਸਿੰਘ, ਕਾਕੂ ਗਿੱਲ, ਹਰਗੋਬਿੰਦ ਸਿੰਘ ਗਿੱਲ, ਪ੍ਰਦੀਪ ਗੁਪਤਾ, ਕੁੰਦਨ ਲਾਲ ਸ਼ਰਮਾ, ਰਮੀ ਕੰਗ, ਕੁਲਵੀਰ ਕੰਗ ਅਤੇ ਸੁਖਬੀਰ ਸਿੰਘ ਜੱਸਲ ਆਦਿ ਨੇ ਉਕਤ ਪ੍ਰੈਸ ਸੈਕਟਰੀ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ।
Author : Malout Live