ਲੋਕ ਭਲਾਈ ਮੰਚ ਰਜਿ. ਪਿੰਡ ਮਲੋਟ ਵੱਲੋਂ 30 ਹੋਰ ਮਰੀਜ਼ਾਂ ਦੇ ਅੱਖਾਂ ਦੇ ਆਪਰੇਸ਼ਨਾਂ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਲੋਕ ਭਲਾਈ ਮੰਚ ਰਜਿ. ਪਿੰਡ ਮਲੋਟ ਵੱਲੋਂ ਕੈਂਪ ਦੌਰਾਨ ਅੱਖਾਂ ਦੇ ਆਪਰੇਸ਼ਨਾਂ ਲਈ ਚੁਣੇ ਮਰੀਜ਼ਾਂ ਦਾ ਦੂਜਾ ਜੱਥਾ ਲਾਈਨ ਆਈ ਕੇਅਰ ਹਸਪਤਾਲ ਜੈਤੋ ਲਈ ਰਵਾਨਾ ਕੀਤਾ ਗਿਆ। ਇਸ ਮੌਕੇ 30 ਹੋਰ ਮਰੀਜ਼ਾਂ ਨੂੰ ਆਪਰੇਸ਼ਨਾਂ ਲਈ ਦੂਜੇ ਜੱਥੇ ਨੂੰ ਸਮਾਜ ਸੇਵੀ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਵੱਲੋਂ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ ਗਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਲੋਕ ਭਲਾਈ ਮੰਚ ਰਜਿ. ਪਿੰਡ ਮਲੋਟ ਵੱਲੋਂ ਕੈਂਪ ਦੌਰਾਨ ਅੱਖਾਂ ਦੇ ਆਪਰੇਸ਼ਨਾਂ ਲਈ ਚੁਣੇ ਮਰੀਜ਼ਾਂ ਦਾ ਦੂਜਾ ਜੱਥਾ ਲਾਈਨ ਆਈ ਕੇਅਰ ਹਸਪਤਾਲ ਜੈਤੋ ਲਈ ਰਵਾਨਾ ਕੀਤਾ ਗਿਆ। ਸਮਾਜ ਸੇਵੀ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪਹਿਲਾਂ ਜੱਥਾ ਆਪਰੇਸ਼ਨ ਕਰਾ ਕੇ ਵਾਪਿਸ ਪਰਤਿਆ ਜਿਨ੍ਹਾਂ ਦਾ ਮੰਚ ਦੇ ਮੈਂਬਰਾਂ ਨੇ ਸਵਾਗਤ ਕੀਤਾ। ਲੋਕ ਭਲਾਈ ਮੰਚ ਰਜਿ. ਪਿੰਡ ਮਲੋਟ ਵੱਲੋਂ ਸਮਾਜ ਸੇਵੀ ਕਾਰਜਾਂ ਨੂੰ ਅੱਗੇ ਤੋਰਦਿਆਂ ਹੋਇਆਂ ਸਵ. ਗੁਰਜੀਤ ਸਿੰਘ ਗਿੱਲ ਦੀ ਯਾਦ ਵਿੱਚ ਲਾਏ ਗਏ ਦੂਸਰੇ ਅੱਖਾਂ ਦੇ ਮੁਫ਼ਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਵਿੱਚ 400 ਮਰੀਜ਼ਾਂ ਦੀਆਂ ਅੱਖਾਂ ਦੇ ਚੈੱਕਅਪ ਕੀਤੇ ਗਏ।
ਇਸ ਮੌਕੇ 30 ਹੋਰ ਮਰੀਜ਼ਾਂ ਨੂੰ ਆਪਰੇਸ਼ਨਾਂ ਲਈ ਦੂਜੇ ਜੱਥੇ ਨੂੰ ਸਮਾਜ ਸੇਵੀ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਵੱਲੋਂ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ ਗਿਆ। ਬਾਬਾ ਸਰਬਜੀਤ ਸਿੰਘ ਨੇ ਕਿਹਾ ਕਿ ਸੰਸਥਾ ਦੇ ਪ੍ਰਧਾਨ ਰਹੇ ਸਵ. ਗੁਰਜੀਤ ਸਿੰਘ ਗਿੱਲ ਦੀ ਸੋਚ ਮੁਤਾਬਿਕ ਲੋਕ ਭਲਾਈ ਮੰਚ ਵੱਲੋਂ ਕੀਤਾ ਗਿਆ ਲੋਕ ਸੇਵਾ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਜਿਹੜੇ ਬਜ਼ੁਰਗ ਅੱਖਾਂ ਦੀ ਘੱਟ ਰੋਸ਼ਨੀ ਕਾਰਨ ਜਾਂ ਚਿੱਟੇ ਮੋਤੀ ਆਦ ਦੇ ਰੋਗਾਂ ਨਾਲ ਪੀੜ੍ਹਿਤ ਸਨ, ਉਹਨਾਂ ਲਈ ਲੋਕ ਭਲਾਈ ਮੰਚ ਦਾ ਇਹ ਉਪਰਾਲਾ ਵਰਦਾਨ ਸਾਬਿਤ ਹੋਇਆ ਹੈ ਜਿਸ ਦੇ ਲਈ ਸਮੂਹ ਮੈਂਬਰ ਵਧਾਈ ਦੇ ਪਾਤਰ ਹਨ।
Author : Malout Live