ਮਿਮਿਟ ਮਲੋਟ ਵਿਖੇ ਬੀ-ਕਾਮ ਦੀ ਜਸਪ੍ਰੀਤ ਕੌਰ ਬਣੀ ਮਿਸ ਫਰੈਸ਼ਰ ਅਤੇ ਵਿਸ਼ੇਸ਼ ਬਣਿਆ ਮਿਸਟਰ ਫਰੈਸ਼ਰ

ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਿਮਿਟ ਮਲੋਟ ਵਿਖੇ ਬੀ-ਕਾਮ ਆਨਰਸ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਬੀ-ਕਾਮ ਵਿਭਾਗ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਵੈਲਕਮ ਲਈ ਫਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆl ਇਸ ਫਰੈਸ਼ਰ ਪਾਰਟੀ ਬਾਰੇ ਵਿਸਥਾਰ ਪੂਰਵਕ ਗੱਲ ਕਰਦੇ ਹੋਏ ਬੀ-ਕਾਮ ਆਨਰਸ ਵਿਭਾਗ ਮੁਖੀ ਡਾ. ਮਨੀਸ਼ ਬਾਂਸਲ ਨੇ ਦੱਸਿਆ ਕਿ ਸੰਸਥਾ ਵਿੱਚ ਇਸ ਵਾਰ ਬੀ-ਕਾਮ ਵਿੱਚ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ ਹੈl

ਮਲੋਟ : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਿਮਿਟ ਮਲੋਟ ਵਿਖੇ ਬੀ-ਕਾਮ ਆਨਰਸ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਬੀ-ਕਾਮ ਵਿਭਾਗ ਵਿੱਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਵੈਲਕਮ ਲਈ ਫਰੈਸ਼ਰ ਪਾਰਟੀ ਦਾ ਪ੍ਰਬੰਧ ਕੀਤਾ ਗਿਆl ਇਸ ਫਰੈਸ਼ਰ ਪਾਰਟੀ ਬਾਰੇ ਵਿਸਥਾਰ ਪੂਰਵਕ ਗੱਲ ਕਰਦੇ ਹੋਏ ਬੀ-ਕਾਮ ਆਨਰਸ ਵਿਭਾਗ ਮੁਖੀ ਡਾ. ਮਨੀਸ਼ ਬਾਂਸਲ ਨੇ ਦੱਸਿਆ ਕਿ ਸੰਸਥਾ ਵਿੱਚ ਇਸ ਵਾਰ ਬੀ-ਕਾਮ ਵਿੱਚ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ ਵੇਖਣ ਨੂੰ ਮਿਲਿਆ ਹੈl ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਵੈਲਕਮ ਲਈ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਜਿਵੇਂ ਕਿ ਡਾਂਸ, ਭੰਗੜਾ, ਗਾਇਕੀ ਦੇ ਵੱਖ-ਵੱਖ ਰੰਗ ਪੇਸ਼ ਕਰਕੇ ਵਿਦਿਆਰਥੀਆਂ ਨੂੰ ਜੀ ਆਇਆ ਕਿਹਾl ਇਸ ਪ੍ਰੋਗਰਾਮ ਦੌਰਾਨ  ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀl

ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸੰਸਦ ਦੇ ਡਾਇਰੈਕਟਰ ਡਾ. ਅਸ਼ਵਨੀ ਬਾਂਸਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਆਪਣੀ ਸ਼ਖਸ਼ੀਅਤ ਨੂੰ ਉਭਾਰਨ ਲਈ ਵੱਖ-ਵੱਖ ਪ੍ਰਤੀਯੋਗਿਤਾਵਾਂ ਵਿੱਚ  ਹਿੱਸਾ ਜਰੂਰ ਲੈਣਾ ਚਾਹੀਦਾ ਹੈ। ਇਸ ਮੌਕੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਵਿੱਚੋਂ ਜਸਪ੍ਰੀਤ ਕੌਰ ਨੂੰ ਬੀ-ਕਾਮ ਵਿਭਾਗ ਦੀ ਮਿਸ ਫਰੈਸ਼ਰ ਅਤੇ ਜੈਸਮੀਨ ਨੂੰ ਮਿਸ ਚਾਰਮਿੰਗ, ਵਿਸ਼ੇਸ਼ ਨੂੰ ਮਿਸਟਰ ਫਰੈਸ਼ਰ, ਅਭੈ ਨੂੰ ਸੋਅ -ਸਟੋਪਰ ਅਤੇ ਖੁਸ਼ੀ ਨੂੰ ਮਿਸ ਸਟਾਈਲਿਸ਼ ਦਾ ਖਿਤਾਬ ਦਿੱਤਾ ਗਿਆl ਇਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਪਹਿਲੂਆਂ ਤੋਂ ਪਰਖਣ ਲਈ ਜੱਜ ਸਾਹਿਬਾਨ ਦੀ ਭੂਮਿਕਾ ਡਾ. ਨਵਜੋਤ ਸਿੰਘ, ਮੈਡਮ ਨਵਦੀਪ ਕੌਰ ਅਤੇ ਮੈਡਮ ਗਗਨਦੀਪ ਕੌਰ ਵੱਲੋਂ ਨਿਭਾਈ ਗਈl ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁੱਖੀ ਅਤੇ ਸਟਾਫ ਮੈਂਬਰ ਮੌਜੂਦ ਰਹੇl ਇੱਥੇ ਇਹ ਵਿਸ਼ੇਸ਼ ਹੈ ਕਿ ਬੀ.ਸੀ., ਬੀ.ਬੀ. ਅਤੇ ਐਮ.ਬੀ. ਵਿਭਾਗ ਦੀ ਫਰੈਸ਼ਰ ਪਾਰਟੀ ਹੋਣ ਜਾ ਰਹੀ ਹੈ ਅਤੇ ਬੀ.ਟੈਕ, ਐਮ.ਟੈਕ,  ਬੀ.ਐੱਸ.ਸੀ ਦੇ ਵਿਦਿਆਰਥੀਆਂ ਦੀ ਫਰੈਸ਼ਰ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਸੰਸਥਾ ਵਿਖੇ ਕੀਤੀ ਜਾਵੇਗੀl

Author : Malout Live