ਸੀ.ਐਚ.ਸੀ ਦੋਦਾ (ਸ਼੍ਰੀ ਮੁਕਤਸਰ ਸਾਹਿਬ) ਵਿਖੇ ਮਨਾਇਆ ਗਿਆ ਵਿਸ਼ਵ ਆਤਮਹਤਿਆ ਰੋਕਥਾਮ ਦਿਵਸ

ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਲਖਵੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਿਰਨਾਲ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ ਮੌਕੇ ਸੀ.ਐਚ.ਸੀ ਦੋਦਾ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਅਤੇ ਆਯੂਸ਼ਮਾਨ ਅਰੋਗਿਆ ਕੇਂਦਰ ਸੁਖਣਾ ਅਬਲੂ ’ਚ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਲਖਵੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਿਰਨਾਲ ਬਾਂਸਲ ਦੀ ਅਗਵਾਈ ਹੇਠ ਵਿਸ਼ਵ ਆਤਮਹੱਤਿਆ ਰੋਕਥਾਮ ਦਿਵਸ ਮੌਕੇ ਸੀ.ਐਚ.ਸੀ ਦੋਦਾ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਅਤੇ ਆਯੂਸ਼ਮਾਨ ਅਰੋਗਿਆ ਕੇਂਦਰ ਸੁਖਣਾ ਅਬਲੂ ਚ ਲੋਕਾਂ ਨੂੰ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ। ਐੱਸ.ਐਮ.ਓ ਡਾ. ਮਿਰਨਾਲ ਬਾਂਸਲ ਨੇ ਦੱਸਿਆ ਕਿ ਆਤਮਹੱਤਿਆ ਇਕ ਗੰਭੀਰ ਮਾਨਸਿਕ ਅਤੇ ਸਮਾਜਿਕ ਬਿਮਾਰੀ ਹੈ, ਜਿਸ ਦੀ ਰੋਕਥਾਮ ਲਈ ਮਾਨਸਿਕ ਰੋਗ ਦੀ ਸਮੇਂ ਸਿਰ ਜਾਂਚ ਅਤੇ ਇਲਾਜ ਬਹੁਤ ਜਰੂਰੀ ਹੈ।

ਤਣਾਅ, ਚਿੰਤਾ, ਸਟ੍ਰੈੱਸ, ਉਦਾਸੀ, ਦੁੱਖ, ਇਕੱਲਾਪਨ ਅਤੇ ਨਸ਼ਿਆਂ ਦੀ ਆਦਤ ਅਜਿਹੇ ਕਾਰਕ ਹਨ, ਜਿਹੜੇ ਵਿਅਕਤੀ ਨੂੰ ਜ਼ਿੰਦਗੀ ਖ਼ਤਮ ਕਰਨ ਵੱਲ ਮੋੜ ਦਿੰਦੇ ਹਨ। ਅਜਿਹੇ ਹਾਲਾਤਾਂ ਚ ਮਰੀਜ ਨੂੰ ਤੁਰੰਤ ਮਾਨਸਿਕ ਰੋਗਾਂ ਨਾਲ ਸੰਬੰਧਿਤ ਡਾਕਟਰ ਕੋਲ ਭੇਜ ਕੇ ਇਲਾਜ ਸ਼ੁਰੂ ਕਰਵਾਉਣਾ ਚਾਹੀਦਾ ਹੈ ਅਤੇ ਨਾਲ ਹੀ ਪਰਿਵਾਰ ਅਤੇ ਸਮਾਜਿਕ ਦਾਇਰੇ ਦਾ ਸਾਥ ਵੀ ਬਹੁਤ ਜਰੂਰੀ ਹੁੰਦਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਟੈਲੀ ਮਾਨਸ ਹੈੱਲਪਲਾਈਨ ਸੇਵਾ ਸ਼ੁਰੂ ਕੀਤੀ ਗਈ ਹੈ- 14416 ਜਾਂ 1-800-891-4416 ’ਤੇ ਗੱਲ ਕਰਕੇ ਮਾਹਿਰ ਡਾਕਟਰਾਂ ਦੀ ਟੀਮ ਤੋਂ ਲਾਭ ਲਿਆ ਜਾ ਸਕਦਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਦੋਦਾ ਹੈੱਲਥ ਸੁਪਰਵਾਈਜਰ, ਸੁਰਿੰਦਰ ਕੌਰ ਬੀ.ਈ, ਜਸ਼ਨਦੀਪ ਕੌਰ ਸੀ.ਐਚ.ਓ, ਅੰਮ੍ਰਿਤਪਾਲ ਕੌਰ ਮ.ਪ.ਹ.ਵ, ਸੁਖਪਾਲ ਕੌਰ ਮ.ਪ.ਹ.ਵ, ਜਸਪਾਲ ਸਿੰਘ ਮ.ਪ.ਹ.ਵ ਹਾਜ਼ਿਰ ਰਹੇ।

Author : Malout Live