ਨੰਬਰਦਾਰਾਂ ਵਿਰੁੱਧ ਝੂਠੇ ਪਰਚੇ ਰੱਦ ਕਰਵਾਉਣ ਲਈ ਹਲਕਾ ਵਿਧਾਇਕ ਗੁਰਮੀਤ ਸਿੰਘ ਖੁੱਡੀਆ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਦਾ ਦਿੱਤਾ ਮੰਗ ਪੱਤਰ

ਮਲੋਟ (ਲੰਬੀ): ਨੰਬਰਦਾਰਾਂ ਵਿਰੁੱਧ ਦਰਜ ਝੂਠਾ ਮੁਕੱਦਮਾ ਰੱਦ ਕਰਵਾਉਣ ਲਈ ਵਿਧਾਇਕ ਖੁੱਡੀਆਂ ਰਾਹੀ ਮੁੱਖ ਮੰਤਰੀ ਦੇ ਨਾਮ ਦਾ ਭੇਜਿਆ ਗਿਆ ਮੰਗ ਪੱਤਰ। ਇਸ ਮੋਕੇ ਤਹਿ. ਲੰਬੀ ਦੇ ਪ੍ਰਧਾਨ ਕਾਕਾ ਸਿੰਘ ਕਿੱਲਿਆਂਵਾਲੀ ਨੇ ਦੱਸਿਆ ਨੰਬਰਦਾਰਾਂ ਵਿਰੁੱਧ ਦਰਜ ਝੂਠਾ ਮੁਕੱਦਮਾ ਸਰਕਾਰ ਦੀ ਘਟੀਆ ਮਾਨਸਿਕਤਾ ਦੀ ਨਿਸ਼ਾਨੀ ਹੈ। ਪੰਜਾਬ ਨੰਬਰਦਾਰਾਂ ਐਸੋਸੀਏਸ਼ਨ ਗਾਲਿਬ ਵੱਲੋਂ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਦੀ ਪ੍ਰਧਾਨਗੀ ਹੇਠ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਲਈ 10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤੇ ਗਏ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਸਮੁੱਚੇ ਪੰਜਾਬ 'ਚੋਂ ਵੱਡੀ ਗਿਣਤੀ ਵਿੱਚ ਨੰਬਰਦਾਰਾਂ ਦੇ ਸ਼ਾਮਿਲ ਹੋਣ ਤੋਂ ਘਬਰਾਈ ਸੂਬਾ ਸਰਕਾਰ ਨੇ ਨੰਬਰਦਾਰਾਂ ਵਿਰੁੱਧ ਝੂਠਾ ਮੁਕੱਦਮਾ ਦਰਜ ਕਰ ਦਿੱਤਾ। ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ ਰਾਹੀਂ ਉਨ੍ਹਾਂ ਕਿਹਾ ਕਿ ਲੋਕਤੰਤਰ ਰਾਜ ਵਿੱਚ ਹਰ ਇੱਕ ਵਿਅਕਤੀ ਨੂੰ ਆਪਣੀਆਂ ਜਾਇਜ਼ ਮੰਗਾਂ ਦੇ ਹੱਕ ਵਿੱਚ ਸ਼ਾਂਤਮਈ ਧਰਨਾ ਦੇਣ ਅਤੇ ਰੋਸ ਪ੍ਰਦਰਸ਼ਨ ਕਰਨ ਦਾ ਪੂਰਾ-ਪੂਰਾ ਅਧਿਕਾਰ ਹੈ। ਪਰ ਸੂਬਾ ਸਰਕਾਰ ਜਬਰਦਸਤੀ ਉਨ੍ਹਾਂ ਦੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ ਜਿਸ ਵਿੱਚ ਉਹ ਕਦੇ ਕਾਮਯਾਬ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਸੂਬੇ ਦੀ ਹਰ ਜੱਥੇਬੰਦੀ ਆਪਣੀਆਂ ਮੰਗਾਂ ਲਈ ਸੜਕਾਂ ਤੇ ਸੰਘਰਸ਼ ਕਰ ਰਹੀ ਹੈ। ਨੰਬਰਦਾਰ ਯੂਨੀਅਨ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੇ ਘਰ ਦਾ ਘਿਰਾਓ ਕਰ ਚੁੱਕੀ ਹੈ ਪਰ ਕਦੇ ਵੀ ਕੋਈ ਮੁਕੱਦਮਾ ਸਰਕਾਰ ਵੱਲੋਂ ਦਰਜ ਨਹੀਂ ਕੀਤਾ ਗਿਆ, ਪਰ 'ਆਪ' ਸਰਕਾਰ ਨੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਦਿਆਂ ਸਮਾਜ ਦੇ ਜ਼ਿੰਮੇਵਾਰ ਵਰਗ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨੰਬਰਦਾਰਾਂ ਖਿਲਾਫ ਸੰਗਰੂਰ ਵਿਖੇ ਪੁਲਿਸ ਵੱਲੋਂ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਰੱਦ ਨਾ ਕੀਤਾ ਤਾਂ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਵੱਲੋਂ ਸ਼ਘਰਸ ਤਿੱਖਾ ਕੀਤਾ ਜਾਵੇਗਾ। ਇਸ ਮੋਕੇ ਪ੍ਰਧਾਨ ਕਾਕਾ ਸਿੰਘ ਕਿੱਲਿਆਂਵਾਲੀ, ਰਛਪਾਲ ਸਿੰਘ ਮਿਠੜੀ,ਛਿੰਦੂ ਸਿੰਘ ਭੀਟੀਵਾਲਾ, ਹਰਦੀਪ ਸਿੰਘ ਖੁੱਡੀਆ ਗੁਲਾਬ ਸਿੰਘ, ਮਲਕੀਤ ਸਿੰਘ ਆਧਾਨੀਆ, ਪਿਆਰਾ ਸਿੰਘ ਕੱਖਾਂਵਾਲੀ,ਰਣਜੀਤ ਸਿੰਘ ਫਤੂਹੀਵਾਲਾ, ਨਛੱਤਰ ਸਿੰਘ ਖੁੱਡੀਆ ਮਹਾਂ ਸਿੰਘ, ਮਨਜੀਤ ਸਿੰਘ ਚੌਕੀਦਾਰ, ਗੁਰਲਾਲ ਸਿੰਘ ਦਾਨੇਵਾਲਾ, ਰਜਿੰਦਰ ਸਿੰਘ ਰੱਥੜੀਆ, ਪਵਨ ਸਿੰਘ ਅਬੁੱਲ ਖੁਰਾਣਾ ਆਦਿ ਹਾਜਿਰ ਸਨ। Author: Malout Live