ਮਲੋਟ ਤੋਂ 6ਵੀਂ ਪੈਦਲ ਯਾਤਰਾ ਸਾਲਾਸਰ ਲਈ ਹੋਈ ਰਵਾਨਾ

ਮਲੋਟ ਤੋਂ ਡੇਰਾ ਭਾਈ ਸੰਤ ਲਾਲ ਯੁਵਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6ਵੀਂ ਪੈਦਲ ਯਾਤਰਾ ਮਹਾਂਵੀਰ ਮੰਦਿਰ ਤੋਂ ਮਹਾਵੀਰ ਗਊਸ਼ਾਲਾ ਦੇ ਸੰਸਥਾਪਕ ਪੰਡਿਤ ਸੰਦੀਪ ਪਾਰਿਕ ਜੀ ਦੀ ਅਗਵਾਈ ਵਿੱਚ ਸਵੇਰੇ 10 ਵਜੇ ਰਵਾਨਾ ਹੋਈ।

ਮਲੋਟ : ਮਲੋਟ ਤੋਂ ਡੇਰਾ ਭਾਈ ਸੰਤ ਲਾਲ ਯੁਵਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6ਵੀਂ ਪੈਦਲ ਯਾਤਰਾ ਮਹਾਂਵੀਰ ਮੰਦਿਰ ਤੋਂ ਮਹਾਵੀਰ ਗਊਸ਼ਾਲਾ ਦੇ ਸੰਸਥਾਪਕ ਪੰਡਿਤ ਸੰਦੀਪ ਪਾਰਿਕ ਜੀ ਦੀ ਅਗਵਾਈ ਵਿੱਚ ਸਵੇਰੇ 10 ਵਜੇ ਰਵਾਨਾ ਹੋਈ। ਡੇਰਾ ਭਾਈ ਸੰਤ ਲਾਲ ਯੁਵਾ ਕਮੇਟੀ ਮਲੋਟ ਦੇ ਮੁੱਖੀ ਬਬਲੂ ਸੋਡਾ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੀ ਕਮੇਟੀ ਵੱਲੋਂ ਮੋਬਾਈਲ ਲੰਗਰ (ਚਲਦਾ ਫਿਰਦਾ ਲੰਗਰ) ਪੈਦਲ ਯਾਤਰੀਆਂ ਲਈ ਪਾਣੀ, ਦਵਾਈਆਂ,

ਫਰੂਟ, ਕੋਲਡ ਡਰਿੰਕ ਦੀ ਸੇਵਾ ਕਰਦਾ ਜਾਵੇਗਾ ਅਤੇ ਪੈਦਲ ਯਾਤਰੀਆਂ ਦੀ ਸੇਵਾ ਲਈ 1 ਹਫਤਾ ਹਾਜ਼ਿਰ ਰਹਿਣਗੇ। ਇਸ ਮੌਕੇ ਡੇਰਾ ਭਾਈ ਸੰਤ ਲਾਲ ਕਮੇਟੀ ਪੰਜਕੋਸੀ ਆਗੂ ਸੰਤ ਲਾਲ ਬੱਠਲਾ, ਲੱਕੀ ਬੱਠਲਾ, ਕਾਕੂ ਗਰੋਵਰ, ਸੋਨੂੰ ਸੋਡਾ ਅਤੇ ਰਿੰਕੂ ਚੂਚਰਾ ਹਾਜ਼ਿਰ ਸਨ।

Author : Malout Live