ਡਾਇਮੰਡ ਭੰਗੜਾ ਅਕੈਡਮੀ ਮਲੋਟ ਦੀ ਵਿਦਿਆਰਥਣ ਇਸਮਨ ਅਰੋੜਾ ਨੇ ਬਠਿੰਡਾ ਵਿਖੇ ਹੋਏ ਸ਼ੇਰਨੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਕੀਤਾ ਹਾਸਿਲ

ਡਾਇਮੰਡ ਭੰਗੜਾ ਅਕੈਡਮੀ ਮਲੋਟ ਦੀ ਹੋਣਹਾਰ ਵਿਦਿਆਰਥਣ ਇਸਮਨ ਅਰੋੜਾ ਨੇ ਬਠਿੰਡਾ ਵਿਖੇ ਕਰਵਾਏ ਗਏ ਸ਼ੇਰਨੀਆਂ ਦੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੂਨੀਅਰ ਕੈਟਾਗਰੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਇਹ ਮੁਕਾਬਲਾ ਪੰਕਜ ਕੱਕਰ ਵੱਲੋਂ "ਲੋਹੜੀ ਧੀਆਂ ਦੀ" ਦੇ ਤਹਿਤ ਹਰ ਸਾਲ ਕਰਵਾਇਆ ਜਾਂਦਾ ਹੈ, ਜਿਸਦਾ ਇਹ ਭਾਗ ਨੌਵਾਂ ਸੀ।

ਮਲੋਟ : ਡਾਇਮੰਡ ਭੰਗੜਾ ਅਕੈਡਮੀ ਮਲੋਟ ਦੀ ਹੋਣਹਾਰ ਵਿਦਿਆਰਥਣ ਇਸਮਨ ਅਰੋੜਾ ਨੇ ਬਠਿੰਡਾ ਵਿਖੇ ਕਰਵਾਏ ਗਏ ਸ਼ੇਰਨੀਆਂ ਦੇ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੂਨੀਅਰ ਕੈਟਾਗਰੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ ਇਹ ਮੁਕਾਬਲਾ ਪੰਕਜ ਕੱਕਰ ਵੱਲੋਂ "ਲੋਹੜੀ ਧੀਆਂ ਦੀ" ਦੇ ਤਹਿਤ ਹਰ ਸਾਲ ਕਰਵਾਇਆ ਜਾਂਦਾ ਹੈ, ਜਿਸਦਾ ਇਹ ਭਾਗ ਨੌਵਾਂ ਸੀ। ਇਸ ਮੁਕਾਬਲੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਪ੍ਰਤਿਭਾਸ਼ਾਲੀ ਬੱਚਿਆਂ ਨੇ ਭਾਗ ਲਿਆ। ਮਲੋਟ ਦੀ ਇਸਮਨ ਅਰੋੜਾ ਡਾਇਮੰਡ ਭੰਗੜਾ ਅਕੈਡਮੀ ਦੀ ਵਿਦਿਆਰਥਣ ਹੈ, ਜਿਸ ਨੇ ਆਪਣੇ ਕਲਾ-ਕੌਸ਼ਲ ਅਤੇ ਮਿਹਨਤ ਨਾਲ ਜੱਜਾਂ ਦਾ ਦਿਲ ਜਿੱਤ ਲਿਆ।

ਇਸ ਮੌਕੇ ਅਕੈਡਮੀ ਦੇ ਕੋਚ ਸੁਖਦਰਸ਼ਨ ਸਿੰਘ ਨੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਸਮਨ ਦੀ ਇਹ ਸਫ਼ਲਤਾ ਉਸ ਦੀ ਲਗਾਤਾਰ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹੈ। ਉਨ੍ਹਾਂ ਨੇ ਕਿਹਾ ਕਿ ਡਾਇਮੰਡ ਭੰਗੜਾ ਅਕੈਡਮੀ ਹਮੇਸ਼ਾਂ ਨੌਜਵਾਨ ਪ੍ਰਤਿਭਾਵਾਂ ਨੂੰ ਮੰਚ ਮੁਹੱਈਆ ਕਰਵਾਉਂਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਹੋਰ ਉਪਲੱਬਧੀਆਂ ਦੀ ਉਮੀਦ ਹੈ। ਇਸਮਨ ਦੀ ਇਸ ਕਾਮਯਾਬੀ ਨਾਲ ਅਕੈਡਮੀ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।

Author : Malout Live