ਮਿਸ਼ਨ ਫਤਿਹ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਜਾਗਰੂਕਤਾ ਮੁਹਿਮ ਜਾਰੀ

ਮਿਸ਼ਨ ਫਤਿਹ ਤਹਿਤ ਅੱਜ ਆਂਗਨਵਾੜੀ ਵਰਕਰਾਂ, ਸਿਹਤ ਵਿਭਾਗ, ਅਤੇ ਹੋਰ ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਕਰੋਨਾਂ ਦੇ ਪ੍ਰਕੋਪ ਤੋਂ ਬਚਣ ਲਈ ਘਰ-ਘਰ ਜਾ ਕੇ ਜਾਗਰੂਕ ਕੀਤਾ ਗਿਆ। ਇਹਨਾਂ ਸਰਕਾਰੀ ਮੁਲਾਜਮਾਂ ਅਤੇ ਵਲੰਟੀਅਰਾਂ ਵੱਲੋਂ ਲੋਕਾਂ ਨੂੰ ਮਾਸਕ ਪਾਉਣ, ਵਾਰ-2 ਹੱਥਾਂ ਨੂੰ ਧੋਂਣਾ, ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ। ਇਹਨਾਂ ਵਰਕਰਾਂ ਵੱਲੋਂ ਗਿੱਦੜਬਾਹਾ ਬਲਾਕ ਵਿੱਚ ਪੈਂਦੇ ਪਿੰਡ ਕੋਟਭਾਈ, ਪਿਊਰੀ, ਥੇਹੜੀ ਆਦਿ ਪਿੰਡਾਂ ਵਿਖੇ ਜਾ ਕੇ ਇਸ ਕਰੋਨਾ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਇਸ ਦੇ ਨਾਲ ਹੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸੇ ਤਰਾਂ ਹੀ ਗਾਰਡੀਅਨਜ ਅੱਾਫ ਗਵਰਨੰਸ (ਜੀ.ਓ.ਜੀ) ਵੱਲੋਂ ਵੀ ਖੇਤਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਮਹਾਮਾਰੀ ਸਬੰਧੀ ਜਾਗਰੂਕ ਕਰਵਾਇਆ ਗਿਆ। ਇਹਨਾਂ ਜੀ.ਓ.ਜੀਜ ਵੱਲੋਂ ਖੇਤਾਂ ਵਿੱਚ ਕੰਮ ਕਰ ਰਹੇ ਕਾਮੇਂ ਅਤੇ ਸਹਿਰ ਵਿੱਚ ਮਜਦੂਰਾਂ ਅਤੇ ਦੁਕਾਨਦਾਰਾਂ ਨੂੰ ਵੀ ਇਸ ਮਹਾਮਾਰੀ ਸਬੰਧੀ ਜਾਣਕਾਰੀ ਦਿੱਤੀ ਗਈ ਜਿਵੇਂ ਕਿ ਮਾਸਕ ਪਾਉਣਾ, ਵਾਰ-2 ਹੱਥਾਂ ਨੂੰ ਧੋਂਣਾ,ਸਮਾਜਿਕ ਦੂਰੀ ਬਣਾਕੇ ਰਖਣਾ।