ਮਿਮਿਟ ਮਲੋਟ ਵਿਖੇ ਬੀ.ਸੀ.ਏ, ਬੀ.ਬੀ .ਏ ਅਤੇ ਐਮ.ਬੀ.ਏ ਵਿਭਾਗ ਦੀ ਹੋਈ ਫਰੈਸ਼ਰ ਪਾਰਟੀ

ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲਜੀ (ਮਿਮਿਟ) ਮਲੋਟ ਵਿਖੇ ਬੀ.ਬੀ.ਏ, ਬੀ.ਸੀ.ਏ ਤੇ ਐਮ.ਬੀ.ਏ ਵਿਭਾਗਾਂ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਇਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆl

ਮਲੋਟ : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲਜੀ (ਮਿਮਿਟ) ਮਲੋਟ ਵਿਖੇ ਬੀ.ਬੀ., ਬੀ.ਸੀ. ਤੇ ਐਮ.ਬੀ. ਵਿਭਾਗਾਂ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਇਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆl ਇਸ ਫਰੈਸ਼ਰ ਪਾਰਟੀ ਬਾਰੇ ਜਾਣਕਾਰੀ ਦਿੰਦੇ ਹੋਏ ਐਮ.ਬੀ.ਏ ਵਿਭਾਗ ਮੁੱਖੀ ਡਾ. ਜੀਵਨ ਜੋਤੀ ਮੈਣੀ ਅਤੇ ਬੀ.ਬੀ.ਏ ਵਿਭਾਗ ਮੁੱਖੀ ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਇਸ ਫਰੈਸ਼ਰ ਪਾਰਟੀ ਦਾ ਨਾਮ ਮੌਸਿਕ ਰੱਖਿਆ ਗਿਆl ਸਮਾਗਮ ਵਿੱਚ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਅਤੇ ਮਨੋਰੰਜਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆl

ਨਵੇਂ ਵਿਦਿਆਰਥੀ ਨੂੰ ਆਪਣੇ ਸੀਨੀਅਰ ਅਤੇ ਸਹਿਯੋਗੀਆਂ ਨਾਲ ਜਾਣ ਪਹਿਚਾਣ ਕਰਨ ਦਾ ਇੱਕ ਸੁਹਾਵਣਾ ਅਤੇ ਮਿਲਵਰਤਨ ਵਾਲਾ ਮੌਕਾ ਦਿੱਤਾ ਗਿਆ। ਇਸ ਪ੍ਰੋਗਰਾਮ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਉਨ੍ਹਾਂ ਨੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਕੈਡਮਿਕ ਸਫਲਤਾ ਦੇ ਨਾਲ ਨਾਲ ਸਰਬਪੱਖੀ ਵਿਕਾਸ ਲਈ ਸ਼ੁੱਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾl ਵਿਭਾਗਾਂ ਦੇ ਮੁੱਖੀਆਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

Author : Malout Live