"ਸ਼ਹੀਦੀ ਦਿਵਸ" ਮਨਾਉਣ ਲਈ 22 ਮਾਰਚ 2020 ਨੂੰ ਹੁਸੈਨੀਵਾਲਾ ਜਾਏਗਾ ਜੱਥਾਂ : ਮਿੱਡਾ
ਮਲੋਟ:- ਦੇਸ਼ ਦੇ ਸ਼ਹੀਦਾਂ ਨੂੰ ਸਮਰਪਿਤ ਆਜ਼ਾਦ ਸੇਵਾ ਸੁਸਾਇਟੀ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ ਜੱਥਾ 22 ਮਾਰਚ 2020 ਨੂੰ ਮਲੋਟ ਤੋਂ ਹੁਸੈਨੀਵਾਲਾ ਜਾਏਗਾ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਮਿੱਡਾ ਨੇ ਦੱਸਿਆ ਕਿ ਦੇਸ਼ ਦੇ ਮਹਾਨ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਸਿੰਘ ਜੀ ਦਾ ਸ਼ਹੀਦੀ ਦਿਵਸ ਹੁਸੈਨੀਵਾਲਾ ਸਥਿਤ ਸ਼ਹੀਦੀ ਸਮਾਰਕ ਤੇ ਸੰਕਲਪ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਅਤੇ ਜੱਥੇ ਵਿੱਚ ਸ਼ਾਮਿਲ ਲੋਕਾਂ ਨੂੰ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਵਾਰ ਕੋਰੀਨਾ ਵਾਇਰਸ ਦੇ ਕਾਰਨ ਹੁਸੈਨੀਵਾਲਾ ਵਿੱਖੇ ਰੀਟਰੀਟ ਸੈਰੇਮਨੀ ਦੇਖਣ ਤੇ ਪਾਬੰਧੀ ਹੋਣ ਕਰਕੇ ਜੱਥਾ 22 ਮਾਰਚ 2020 ਨੂੰ ਸਵੇਰੇ 9 ਵਜੇ ਪਟੇਲ ਨਗਰ ਸਥਿਤ ਪ੍ਰਿੰਸ ਮਾਡਲ ਸਕੂਲ ਵਿੱਚੋਂ ਮੋਟਰਸਾਈਕਲਾ ਤੇ ਜਾਏਗਾ ਅਤੇ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸਕੰਲਪ ਦਿਵਸ ਮਨਾ ਕੇ ਸ਼ਾਮ ਨੂੰ ਵਾਪਿਸ ਪਰਤੇਗਾ।