ਡਰੈਗਨ ਬੋਟ ਮੁਕਾਬਲੇ ਚ ਕਾਂਸੀ ਦਾ ਤਗਮਾ ਜੇਤੂ ਖਿਡਾਰੀ ਅਵਤਾਰ ਸਿੰਘ ਬਾਦਲ ਨੇ ਨੂੰ ਕੀਤਾ ਸਨਮਾਨਿਤ

ਲੰਬੀ:- ਚੀਨ ਵਿਚ ਹੋਏ ਵਰਲਡ ਕੱਪ ਵਿਚ ਡਰੈਗਨ ਬੋਟ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਪਾਉਣ ਵਾਲੇ ਖਿਡਾਰੀ ਅਵਤਾਰ ਸਿੰਘ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਨਮਾਨਿਤ ਕੀਤਾ ਹੈ , ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਵਲੋਂ ਕੀਤੀ ਗਈ ਅਣਦੇਖੀ ਤੋਂ ਹੋਣਹਾਰ ਖਿਡਾਰੀ ਅਵਤਾਰ ਸਿੰਘ ਨੇ ਨਿਰਾਸ਼ਾ ਪ੍ਰਗਟਾਈ ਹੈ , ਜ਼ਿਲ੍ਹਾ ਬਠਿੰਡਾ ਦੇ ਪਿੰਡ ਸੰਗਤ ਕਲਾਂ ਦੇ ਕਿਸਾਨ ਦਰਸ਼ਨ ਸਿੰਘ ਦੇ ਸਪੁੱਤਰ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੇ ਦੇਸ਼ ਦੇ ਵੱਖ - ਵੱਖ ਮੁਕਾਬਲਿਆਂ ਵਿਚ ਅਨੇਕਾਂ ਹੀ ਤਗਮੇ ਜਿੱਤੇ ਹਨ , ਜਿਸ ਦੀ ਬਦੌਲਤ ਉਸਦੀ ਚੋਣ ਵਰਲਡ ਕੱਪ ਲਈ ਹੋਈ ਸੀ । ਉਸ ਦਾ ਕਹਿਣਾ ਸੀ ਕਿ ਭੁਪਾਲ ਵਿਖੇ ਇਕ ਮਹੀਨੇ ਦੇ ਲੱਗੇ ਕੈਂਪ ਦੌਰਾਨ ਸਾਰਾ ਖ਼ਰਚਾ ਉਸ ਦੇ ਪਿਤਾ ਨੇ ਝੱਲਿਆ , ਉਨ੍ਹਾਂ ਦੱਸਿਆ ਕਿ ਚੀਨ ਦੇ ਸ਼ਹਿਰ ਨਿਗੰਬੋ ਵਿਖੇ ਹੋਏ ਵਰਲਡ ਕੱਪ ਵਿਚ 34 ਦੇਸ਼ਾਂ ਨੇ ਭਾਗ ਲਿਆ ਅਤੇ ਉਸ ਨੇ 500 ਮੀਟਰ ਮਿਕਸ ' ਚ ਕਾਂਸੀ ਦਾ ਤਗਮਾ ਜਿੱਤਿਆ ਹੈ । ਉਸ ਦਾ ਕਹਿਣਾ ਸੀ ਕਿ ਉਸ ਨੂੰ ਉਸ ਸਮੇਂ ਭਾਰੀ ਨਿਰਾਸ਼ਾ ਹੋਈ ਕਿ ਜਦੋਂ ਉਹ ਤਗਮਾ ਜਿੱਤ ਕੇ ਭਾਰਤ ਪਰਤਿਆ ਤਾਂ ਉਸ ਦਾ ਸਵਾਗਤ ਕਰਨ ਲਈ ਕੋਈ ਵੀ ਨਾ ਬਹੁੜਿਆ ਅਤੇ ਪ੍ਰਸ਼ਾਸਨ ਵਲੋਂ ਵੀ ਅਣਦੇਖੀ ਕੀਤੀ ਗਈ । ਉਸ ਨੇ ਕਿਹਾ ਕਿ ਉਸ ਦਾ ਨਿਸ਼ਾਨਾ ਉਲੰਪਿਕ ਵਿਚ ਆਪਣੇ ਦੇਸ਼ ਲਈ ਸੋਨ ਤਗਮਾ ਜਿੱਤਣਾ ਹੈ ਅਤੇ ਉਹ ਦਿਨ ਰਾਤ ਮਿਹਨਤ ਕਰ ਰਿਹਾ ਹੈ । ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਗ੍ਰਹਿ ਪਿੰਡ ਬਾਦਲ ਵਿਖੇ ਅਵਤਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ , ਸ : ਪ੍ਰਕਾਸ਼ ਸਿੰਘ ਬਾਦਲ ਨੇ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਉਣ ' ਤੇ ਉਸ ਨੂੰ ਅੱਖੋ - ਪਰੋਖੇ ਨਹੀਂ ਕਰਨਗੇ ਅਤੇ ਬਣਦਾ ਸਨਮਾਨ ਦੇਣਗੇ ,