ਮਲੋਟ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਵਿਗਿਆਨ ਮੇਲਾ ਕਰਵਾਇਆ


ਮਲੋਟ (ਹੈਪੀ) : ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਵਾਰਡ ਨੰ 2 ਵਿਖੇ ਵਿਗਿਆਨ ਮੇਲਾ ਕਰਵਾਇਆ ਗਿਆ। ਜਿਸ ਵਿਚ ਸਕੂਲ ਵਿਦਿਆਰਥੀਆਂ ਵਲੋਂ ਸਾਇੰਸ ਵਿਸ਼ੇ ਦੇ ਲਗਭਗ 6 ਦੇ ਕਰੀਬ ਚਾਰਟ ਮਾਡਲ ਬਣਾਏ ਗਏ । ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਅਧਿਆਪਕ ਆਗੂ ਸ. ਹਿੰਮਤ ਸਿੰਘ ਅਤੇ ਸ਼੍ਰੀ ਸੁਦਰਸ਼ਨ ਜੱਗਾ ਜੀ ਵਲੋਂ ਸ਼ਿਰਕਤ ਕੀਤੀ ਗਈ। ਇਸ ਦੇ ਨਾਲ ਹੀ ਮਾਸਟਰ ਗੁਰਤੇਜ ਸਿੰਘ, ਡਾ ਗਿੱਲ, ਮੈਡਮ ਨਿਧਾ ਨਾਰੰਗ, ਮੈਡਮ ਰਵਿੰਦਰ ਪਾਲ ਕੌਰ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮੇਲਾ ਵੇਖਿਆ। ਸਕੂਲ ਮੁੱਖੀ ਸ਼੍ਰੀ ਮਤੀ ਅੰਜੂ ਬਾਲਾ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਜੀ ਆਇਆਂ ਨੂੰ ਕਿਹਾ। ਸਾਰੇ ਹੀ ਮਹਿਮਾਨਾਂ ਨੇ ਇਸ ਉੱਦਮ ਲਈ ਸਾਇੰਸ ਅਧਿਆਪਕਾ ਸ਼੍ਰੀ ਮਤੀ ਪਰਮਿੰਦਰ ਕੌਰ ਨੂੰ ਵਧਾਈ ਦਿੱਤੀ। ਸਮਾਗਮ ਦੇ ਅੰਤ ਵਿੱਚ ਮਾਸਟਰ ਹਿੰਮਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਫਲ ਵੰਡੇ ਅਤੇ ਆਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ ।