ਕਰੋਨਾ ਵਾਇਰਸ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ

ਸ੍ਰੀ ਮੁਕਤਸਰ ਸਾਹਿਬ :- ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਆਈ.ਏ.ਐਸ ਨੇ ਅੱਜ ਇੱਥੇ ਇੱਕ ਬੈਠਕ ਕਰਕੇ ਕਰੋਨਾ ਵਾਇਰਸ ਦੀ ਅਗੇਤੀ ਰੋਕਥਾਮ ਲਈ ਕੀਤੇ ਜਾ ਰਹੇ ਇੰਤਜਾਮਾਂ ਦੀ ਸਮੀਖਿਆਂ ਲਈ ਬੈਠਕ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕਰੋਨਾ ਵਾਇਰਸ ਸਬੰਧੀ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ। ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਕਿਸੇ ਵੀ ਅਧਿਕਾਰਤ ਜਾਣਕਾਰੀ ਲਈ ਕੇਵਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਕੋਈ ਵੀ ਪ੍ਰਾਈਵੇਟ ਲੈਬ ਤੇ ਕਰੋਨਾ ਦਾ ਟੈਸਟ ਨਹੀਂ ਹੁੰਦਾ ਅਤੇ ਜੇਕਰ ਕਿਸੇ ਨੂੰ ਲੱਛਣ ਵਿਖਾਈ ਦੇਣ ਤਾਂ ਉਹ ਤੁਰੰਤ ਸਰਕਾਰੀ ਹਸਪਤਾਲਾਂ ਨਾਲ ਰਾਬਤਾ ਕਰਨ। ਉਹਨਾਂ ਨੇ ਕਿਹਾ ਕਿ ਹਸਪਤਾਲਾਂ ਵਿੱਚ ਕਰੋਨਾ ਵਾਇਰਸ ਨਾਲ ਮਿਲਦੇ ਜੁਲਦੇ ਲੱਛਣਾਂ ਵਾਲੇ ਮਰੀਜਾਂ ਦੀ ਸਾਰੀ ਟਰੈਵਲ ਹਿਸਟਰੀ ਨੋਟ ਕੀਤੀ ਜਾਵੇ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿ਼ਲ੍ਹੇ ਦੇ ਲੋਕ ਘਬਰਾਉਣ ਵਿੱਚ ਨਾ ਆਉਣ ਅਤੇ ਸਿਹਤ ਸਾਵਧਾਨੀਆਂ ਰੱਖ ਕੇ ਅਸੀਂ ਇਸ ਬਿਮਾਰੀ ਤੇ ਆਸਾਨੀ ਨਾਲ ਬਚ ਸਕਦੇ ਹਾਂ। ਇਸ ਦੌਰਾਨ ਸ਼ੁਕਰਵਾਰ ਨੂੰ ਜਿ਼ਲ੍ਹੇ ਦੇ ਵੱਖ ਵੱਖ ਪਿੰਡਾਂ ਜਿ਼ਹਨਾਂ ਵਿੱਚ ਭੁੰਦੜ, ਦੋਦਾ, ਗਿਲਜੇਵਾਲਾ, ਖੁੰਨਣ ਖੁਰਦ, ਕਾਉਣੀ, ਕੋਠੇ ਦਸ਼ਮੇਸ਼ ਨਗਰ, ਗੁਰੂਸਰ, ਮੜਮੱਲ, ਸੰਗਰਾਣਾ, ਕੋਟਲੀ , ਵੜਿੰਗ, ਬੋਦੀਵਾਲਾ, ਮਿੱਡਾ, ਰਾਣੀਵਾਲਾ, ਗੰਦੜ, ਬਰਕੰਦੀ, ਸੱਕਾਂਵਾਲੀ, ਹੁਸਨਰ, ਬੁੱਟਰ ਬਖੂਆਂ, ਸਾਹਿਬ ਚੰਦ, ਸੰਗੂਧੋਣ, ਲੁਬਾਣਿਆਂਵਾਲੀ, ਕੋਟਲੀ ਦੇਵਨ, ਪੱਕੀ ਟਿੱਬੀ, ਉਧਮ ਸਿੰਘ ਵਾਲਾ, ਕੱਟਿਆਂਵਾਲੀ, ਗੁੜੀ ਸੰਘਰ, ਮੱਲਣ, ਦੂਹੇਵਾਲਾ, ਨਾਨਕ ਨਗਰੀ ਮਲੋਟ, ਖੁੱਡੀਆ, ਸਹਿਣਾ ਖੇੜਾ, ਆਂਧਣੀਆਂ, ਚੋਟੀਆਂ, ਪੰਜਾਵਾਂ, ਭੀਟੀਵਾਲਾ, ਕੰਦੂ ਖੇੜਾ, ਢਾਣੀ ਤੇਲੀਆਂ ਵਾਲੀ, ਘੱਗਾ, ਕੋਠੇ ਅਮਨਗੜ੍ਹ, ਬਾਦੀਆਂ, ਲੁੰਡੇਵਾਲਾ ਆਦਿ ਵਿੱਚ ਜਾਗਰੂਕਤਾ ਗਤੀਵਿਧੀਆ ਕੀਤੀਆਂ ਗਈਆਂ।