ਪੰਜਾਬ ਡਿਜ਼ੀਟਲ ਮੀਡੀਆ ਐਸਸੀਏਸ਼ਨ ਦਾ ਹੋਇਆ ਵਿਸਥਾਰ, ਰਤਨਦੀਪ ਸਿੰਘ ਧਾਲੀਵਾਲ ਉੱਪ ਪ੍ਰਧਾਨ ਅਤੇ ਜਸਵੀਰ ਸਿੰਘ ਖਾਲਸਾ ਬਣੇ ਜਨਰਲ ਸਕੱਤਰ

ਮਲੋਟ: ਪੰਜਾਬ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਜੱਥੇਬੰਦੀ ਦੇ ਪ੍ਰਧਾਨ ਜਗਤਾਰ ਸਿੰਘ ਭੁੱਲਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਮੌਜੂਦਾ ਸਮੇਂ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਸੋਸ਼ਲ ਮੀਡੀਆ ਦੇ ਸਾਹਮਣੇ ਚੁਣੌਤੀਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਜੱਥੇਬੰਦੀ ਦੇ ਢਾਂਚੇ ਦਾ ਵਿਸਥਾਰ ਸਰਬਸੰਮਤੀ ਨਾਲ ਕੀਤਾ ਗਿਆ। ਇਸ ਦੌਰਾਨ ਰਤਨਦੀਪ ਸਿੰਘ ਧਾਲੀਵਾਲ (ਟਾਕ ਵਿਦ ਰਤਨ) ਨੂੰ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਇਸੇ ਤਰ੍ਹਾਂ ਕ੍ਰਮਵਾਰ ਜਸਵੀਰ ਸਿੰਘ ਮੁਕਤਸਰ ਨੂੰ ਜਨਰਲ ਸਕੱਤਰ (ਪੰਜਾਬ ਨਿਊਜ਼ ਟੀਵੀ), ਜੁਆਇੰਟ ਸਕੱਤਰ ਜਸਪਾਲ ਸਿੰਘ ਮਾਨ (ਪੰਜਾਬ ਲੋਕਮਤ ਟੀਵੀ), ਸਕੱਤਰ ਜਸ ਗਰੇਵਾਲ (RMB ਟੈਲੀਵਿਜ਼ਨ) ਅਤੇ ਪ੍ਰੈੱਸ ਸਕੱਤਰ ਰਣਜੀਤ ਸਿੰਘ (ਸੱਚ ਬਾਣੀ ਨਿਊਜ਼) ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸਕਰੀਨਿੰਗ ਕਮੇਟੀ ਵਿੱਚ ਮਨਿੰਦਰਜੀਤ ਸਿੰਘ ਸਿੱਧੂ (ਲੋਕ ਅਵਾਜ਼ ਟੀਵੀ), ਬੱਬੂ ਖੋਸਾ (ਡੇਲੀ ਡੋਜ ਪੰਜਾਬੀ), ਗੁਰਪ੍ਰੀਤ ਸਿੰਘ ਜਲੰਧਰ (ਪੰਜਾਬੀ ਰੇਡੀਓ USA), ਗੁਰਪ੍ਰੀਤ ਸਿੰਘ (ਪੰਜਾਬੀ ਨਿਊਜ਼ ਕਾਰਨਰ), ਪਰਮਿੰਦਰ ਸਿੰਘ (ਲੋਕ ਰਾਇ) ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ।

ਇਸੇ ਤਰ੍ਹਾਂ ਅਨੁਸਾਸ਼ਨੀ ਕਮੇਟੀ ਵਿੱਚ ਜਗਦੀਪ ਸਿੰਘ ਥਲੀ (ਪੰਜਾਬੀ ਲੋਕ ਚੈੱਨਲ), ਡਾ. ਬਖਸ਼ੀਸ਼ ਅਜਾਦ (ਲਾਈਵ ਸੱਚ ਟੀਵੀ), ਸੁਖਨੈਬ ਸਿੱਧੂ (ਪੀ.ਐੱਨ.ਓ ਮੀਡੀਆ), ਜਗਮੀਤ ਸਿੰਘ ਖੱਪਿਆਂਵਾਲੀ (ਪੰਜਾਬੀ ਸਰਕਲ), ਤੇਜਿੰਦਰ ਸਿੰਘ (ਅਕਾਲ ਚੈੱਨਲ) ਆਦਿ ਨਿਯੁਕਤ ਕੀਤੇ ਗਏ। ਮੀਟਿੰਗ ਵਿੱਚ ਜਗਦੀਪ ਸਿੰਘ ਥਲੀ ਦੀ ਸਵੈ ਇੱਛਾ 'ਤੇ ਉਨ੍ਹਾਂ ਦਾ ਜਨਰਲ ਸਕੱਤਰ ਅਹੁਦੇ ਤੋਂ ਅਸਤੀਫਾ ਪ੍ਰਵਾਨ ਕਰਕੇ ਸਰਵ ਸੰਮਤੀ ਨਾਲ ਜਸਬੀਰ ਸਿੰਘ ਨੂੰ ਜਿੰਮੇਵਾਰੀ ਦਿੱਤੀ ਗਈ। ਮੀਟਿੰਗ 'ਚ ਸਭ ਤੋਂ ਪਹਿਲਾਂ ਨਾਮੀ ਲੇਖਕ ਤੇ ਪੱਤਰਕਾਰ ਦੇਸ ਰਾਜ ਕਾਲੀ ਦੀ ਬੇਵਕਤੀ ਮੌਤ 'ਤੇ ਸੋਗ ਵਿਅਕਤ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਪ੍ਰੈਸ ਸਕੱਤਰ ਰਣਜੀਤ ਸਿੰਘ ਨੇ ਜਾਰੀ ਬਿਆਨ 'ਚ  ਕਿਹਾ ਕਿ ਮੌਜੂਦਾ ਸਰਕਾਰ ਵਿੱਚ ਨਿਰਪੱਖ ਮੀਡਿਆ ਨੂੰ ਬਹੁਤ ਜਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਕਿਹਾ ਕਿ ਇਸ ਜਥੇਬੰਦੀ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਹੋਰ ਚੈੱਨਲ ਵੀ ਸ਼ਾਮਿਲ ਕੀਤੇ ਜਾਣਗੇ। ਇਸ ਮੌਕੇ ਸੁਖਵਿੰਦਰ ਸਿੰਘ (ਤਖ਼ਤ ਪੰਜਾਬ), ਹਰਜਿੰਦਰ ਸਿੰਘ ਢਿੱਲੋਂ (ਇਡੋਜ਼ ਟੀਵੀ), ਗਗਨ ਲਿਖਾਰੀ (ਲੋਕਲ ਪੰਜਾਬ ਟੀਵੀ) ਅਤੇ ਮਨਦੀਪ ਸਿੰਘ (ਦੁਨੀਆ ਚੈੱਨਲ) ਆਦਿ ਵੀ ਹਾਜ਼ਿਰ ਸਨ। Author: Malout Live