ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੇ ਕੁਸ਼ਤੀ ਪ੍ਰਤੀਯੋਗਿਤਾ 'ਚ ਜਿੱਤਿਆ ਸੋਨ ਤਮਗਾ
ਨਵੀਂ ਦਿੱਲੀ— ਭਾਰਤੀ ਮਹਿਲਾ ਪਹਿਲਵਾਨ ਅੰਸ਼ੂ ਮਲਿਕ ਨੇ ਥਾਈਲੈਂਂਡ 'ਚ ਚਲ ਰਹੀ ਜੂਨੀਅਰ ਕੁਸ਼ਤੀ ਪ੍ਰਤੀਯੋਗਿਤਾ 'ਚ 59 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤ ਪ੍ਰਾਪਤ ਕਰਕੇ ਭਾਰਤ ਦਾ ਨਾਮ ਰੋਸ਼ਨ ਕੀਤਾ। ਇੱਥੇ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪ੍ਰਤੀਯੋਗਿਤਾ 'ਚ ਤੀਜੇ ਦਿਨ ਪੰਜ ਭਾਰ ਵਰਗਾਂ 'ਚ ਮੁਕਾਬਲੇ ਆਯੋਜਿਤ ਹੋਏ ਜਿਸ 'ਚ ਅੰਸ਼ੂ ਨੇ 59 ਕਿਲੋਗ੍ਰਾਮ 'ਚ ਸੋਨ ਅਤੇ ਅੰਜੂ ਨੇ 55 ਕਿਲੋਗ੍ਰਾਮ 'ਚ ਕਾਂਸੀ ਤਮਗੇ ਜਿੱਤੇ। ਇਸ ਤੋਂ ਪਹਿਲਾਂ ਭਾਰਤ ਦੇ ਜੂਨੀਅਰ ਗ੍ਰੀਕੋ ਰੋਮਨ ਪਹਿਲਵਾਨਾਂ ਨੇ ਇਕ ਸੋਨ, ਦੋ ਚਾਂਦੀ ਅਤੇ ਚਾਰ ਕਾਂਸੀ ਤਮਗੇ ਸਮੇਤ ਕੁਲ 7 ਤਮਗੇ ਜਿੱਤੇ। ਵਿਜੇ ਨੇ 55 ਕਿਲੋਗ੍ਰਾਮ 'ਚ ਸੋਨ ਤਮਗਾ ਜਿੱਤਿਆ ਜਦਕਿ ਆਵੇਸ਼ ਨੇ 130 ਅਤੇ ਸਚਿਨ ਰਾਣਾ ਨੇ 60 ਕਿਲੋਗ੍ਰਾਮ 'ਚ ਚਾਂਦੀ ਜਿੱਤਿਆ। ਸੁਨੀਲ ਨੇ 87 ਕਿਲੋਗ੍ਰਾਮ, ਗੌਰਵ ਨ 67 ਕਿਲੋਗ੍ਰਾਮ, ਰਾਹੁਲ ਨ 72 ਕਿਲੋਗ੍ਰਾਮ ਅਤੇ ਦਿਪਾਂਸ਼ੂ ਨੇ 97 ਕਿਲੋਗ੍ਰਾਮ 'ਚ ਕਾਂਸੀ ਤਮਗੇ ਜਿੱਤੇ। ਭਾਰਤੀ ਗ੍ਰੀਕੋ ਰੋਮਨ ਟੀਮ ਨੇ 145 ਅੰਕਾਂ ਦੇ ਨਾਲ ਤੀਜਾ ਸਥਾਨ ਹਾਸਲ ਕੀਤਾ।