ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੀ ਹੋਈ ਮਹੀਨਾਵਾਰ ਮੀਟਿੰਗ, ਭਾਜਪਾ ਦੇ ਸੂਬਾ ਉੱਪ-ਪ੍ਰਧਾਨ ਨੂੰ ਦਿੱਤਾ ਮੰਗ ਪੱਤਰ

ਮਲੋਟ (ਪਵਨ ਨੰਬਰਦਾਰ): ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੰਡੋਕੇ, ਤਹਿਸੀਲ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਗੁਰਜੰਟ ਸਿੰਘ ਮਹੰਤ ਅਤੇ ਜਗਸੀਰ ਸਿੰਘ ਸੁਖਨਾ, ਬਿੰਦਰਪਾਲ ਸਿੰਘ ਝਬੇਲਵਾਲੀ ਦੋਨੋਂ (ਸਟੇਟ ਬਾਡੀ) ਪੰਜਾਬ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਭਾਜਪਾ ਦੇ ਸੂਬਾ ਉੱਪ-ਪ੍ਰਧਾਨ ਕਿਸਾਨ ਮੋਰਚਾ ਦੇ ਗੁਰਚਰਨ ਸਿੰਘ ਸੰਧੂ ਨੂੰ ਸਾਰੀ ਨੰਬਰਦਾਰ ਯੂਨੀਅਨ ਵੱਲੋ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਕੇਂਦਰ ਸਰਕਾਰ ਨੰਬਰਦਾਰਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰਨ ਦਾ ਯਤਨ ਕਰੇਗੀ ਅਤੇ ਨੰਬਰਦਾਰ ਯੂਨੀਅਨ ਨੇ ਵੀ ਵਿਸ਼ਵਾਸ ਦਿਵਾਇਆ ਕਿ

ਜੋ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਮੰਨੇਗੀ ਨੰਬਰਦਾਰ ਯੂਨੀਅਨ ਉਸਦਾ ਡੱਟ ਕੇ ਸਾਥ ਦੇਵੇਗੀ। ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਰਜਵੰਤ ਸਿੰਘ ਸੰਗਰਾਣਾ, ਭੁਪਿੰਦਰ ਸਿੰਘ ਬਾਜਾ ਮਰਾੜ, ਚਾਨਣ ਸਿੰਘ ਚੱਕ ਗਾਂਧਾ, ਬਲਦੇਵ ਸਿੰਘ ਕੋਟਲੀ ਸੰਘਰ, ਬਲਜਿੰਦਰ ਸਿੰਘ ਕੁਰਾਈਵਾਲਾ, ਗੁਰਭੇਜ ਸਿੰਘ ਬੁੱਢੀਮੱਲ, ਬੂਟਾ ਸਿੰਘ ਸਾਹਿਬ ਚੰਦ, ਹਰਦੇਵ ਸਿੰਘ ਆਸਾਬੁੱਟਰ, ਲਾਭ ਸਿੰਘ ਛੱਤੇਆਣਾ, ਦਰਸ਼ਨ ਸਿੰਘ ਬਾਂਮ, ਸੁਖਦੇਵ ਸਿੰਘ ਖੱਪਿਆਂਵਾਲੀ, ਪਿੰਦਰ ਸਿੰਘ ਲੰਡੇਰੋਡੇ, ਗੁਰਲਾਲ ਸਿੰਘ ਦਾਨੇਵਾਲਾ, ਸ਼ਮਿੰਦਰ ਸਿੰਘ ਵੰਗਲ, ਤੇਜਿੰਦਰ ਸਿੰਘ ਸ਼ੇਰੇਵਾਲਾ, ਵੀਰ ਸਿੰਘ ਗੂੜੀਸੰਘਰ, ਪਾਲ ਸਿੰਘ ਸੀਰਵਾਲੀ, ਬਲਜੀਤ ਸਿੰਘ ਸੰਗਰਾਣਾ, ਗੁਰਮੀਤ ਸਿੰਘ ਚੱਕ ਮਦਰੱਸਾ, ਗੁਰਪ੍ਰੀਤ ਸਿੰਘ ਜੱਸੇਆਣਾ, ਇਕਬਾਲ ਸਿੰਘ ਸੰਗਰਾਣਾ, ਪ੍ਰਤਾਪ ਸਿੰਘ ਲੁਬਾਣਿਆਂਵਾਲੀ ਅਤੇ ਰਾਜਪਾਲ ਸਿੰਘ ਸੀਰਵਾਲੀ ਹਾਜ਼ਿਰ ਸਨ। Author: Malout Live