ਮਜ਼ਦੂਰ ਦਿਵਸ ਮਨਾਉਣ ਸੰਬੰਧੀ ਕੀਤੀ ਗਈ ਮੀਟਿੰਗ ਆਯੋਜਿਤ
ਮਲੋਟ:- ਮਜ਼ਦੂਰ ਦਿਵਸ ਮਨਾਉਣ ਸੰਬੰਧੀ ਤਿਆਰੀ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਦੀ ਸ਼ਹਾਦਤ ਦੇ ਰੂਪ 'ਚ ਹਰ ਸਾਲ ਮਨਾਏ ਜਾਂਦੇ 1 ਮਈ ਦੇ ਦਿਹਾੜੇ ਸੰਬੰਧੀ ਕੀਤੇ ਜਾਣ ਵਾਲੇ ਸਮਾਗਮ ਦੀ ਰੂਪ ਰੇਖਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਦੇ ਨਾਲ ਹੀ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਆਪਣੇ -ਆਪਣੇ ਵਿਚਾਰ ਰੱਖੇ। ਇਸ ਮੌਕੇ ਮਾਸਟਰ ਹਿੰਮਤ ਸਿੰਘ , ਮਾਸਟਰ ਕੁਲਵਿੰਦਰ ਸਿੰਘ, ਗੁਰਚਰਨ ਸਿੰਘ ਬੁੱਟਰ , ਪ੍ਰਧਾਨ ਲਖਵਿੰਦਰ ਸਿੰਘ , ਕੁਲਵੰਤ ਸਿੰਘ , ਕਾਮਰੇਡ ਰਾਜਿੰਦਰ ਸਿੰਘ , ਕਿਰਪਾਲ ਸਿੰਘ , ਲੱਖਜੀਤ ਸ਼ੇਖੂ , ਬ੍ਰਿਜ ਲਾਲ , ਮਲਕੀਤ ਸਿੰਘ ਰਾਮਾਨੰਦ , ਜਸਪਾਲ ਝੋਰੜ ਆਦਿ ਹਾਜ਼ਿਰ ਸਨ।