ਬਹੁਜਨ ਸਮਾਜ ਵੱਲੋਂ ਬਾਬਾ ਸਾਹਿਬ ਡਾ. ਬੀ.ਆਰ.ਅੰਬੇਦਕਰ ਜੀ ਨੂੰ ਕੀਤੇ ਗਏ ਸ਼ਰਧਾ ਦੇ ਫੁੱਲ ਭੇਂਟ
ਮਲੋਟ:- ਸਮੂਹ ਬਹੁਜਨ ਸਮਾਜ ਵੱਲੋਂ ਭਾਰਤ ਰਤਨ ਡਾ. ਬੀ.ਆਰ.ਅੰਬੇਦਕਰ ਜੀ ਦੇ ਪ੍ਰਨਿਵਾਰਨ ਦਿਵਸ ਦੇ ਮੌਕੇ ਦਲੀਤਾਂ ਦੇ ਮਸਿਹਾਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ.ਅੰਬੇਦਕਰ ਜੀ ਨੂੰ ਵਾਰਡ ਨੰਬਰ 3 ਵਾਲਮੀਕਿ ਮੁਹੱਲਾ ਮਲੋਟ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਸੰਦੀਪ ਖਟਕ ਜੀ, ਰਿਕੀ ਚਾਵਰੀਆਂ, ਰੋਵੀਨ ਭੀਲ ਅਤੇ ਭਾਰਤ ਕੁਮਾਰ ਬਾਗੜੀ ਵੱਲੋਂ ਬਾਬਾ ਸਾਹਿਬ ਦੇ ਜੀਵਨ ਉੱਤੇ ਚਾਨਣਾ ਪਾਇਆ ਗਿਆ ਅਤੇ ਸਮਾਜ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾਉਣ ਬਾਰੇ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਸੁਰੇਸ਼ ਕੁਮਾਰ ਬੋਹਤ,ਸੂਰਜ ਬਾਗੜੀ, ਹਰਨੇਕ ਸਿੰਘ ਭੱਟੀ,ਤੇ ਹੋਰ ਸਾਥੀਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ।