ਦਾਣਾ ਮੰਡੀ ਮਲੋਟ ਵਿਖੇ ਤਰਸੇਮ ਜੱਸੜ ਦੀ ਨਵੀਂ ਆ ਰਹੀ ਫਿਲਮ (ਦਸਤਾਰ) ਦਾ ਪੋਸਟਰ ਕੀਤਾ ਗਿਆ ਰਿਲੀਜ਼

ਦਾਣਾ ਮੰਡੀ ਮਲੋਟ ਵਿਖੇ ਤਰਸੇਮ ਜੱਸੜ ਦੀ ਨਵੀਂ ਆ ਰਹੀ ਫਿਲਮ (ਦਸਤਾਰ) ਦਾ ਪੋਸਟਰ ਵਿਕਰਾਂਤ ਖੁਰਾਣਾ (ਦਫ਼ਤਰ ਇੰਚਾਰਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ) ਦੀ ਅਗਵਾਈ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਤੋਂ ਦਸਤਾਰ ਫਿਲਮ ਦੀ ਪ੍ਰਮੋਸ਼ਨ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ।

ਮਲੋਟ : ਦਾਣਾ ਮੰਡੀ ਮਲੋਟ ਵਿਖੇ ਤਰਸੇਮ ਜੱਸੜ ਦੀ ਨਵੀਂ ਆ ਰਹੀ ਫਿਲਮ (ਦਸਤਾਰ) ਦਾ ਪੋਸਟਰ ਵਿਕਰਾਂਤ ਖੁਰਾਣਾ (ਦਫ਼ਤਰ ਇੰਚਾਰਜ ਕੈਬਨਿਟ ਮੰਤਰੀ ਡਾ. ਬਲਜੀਤ ਕੌਰ) ਦੀ ਅਗਵਾਈ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਚੰਡੀਗੜ੍ਹ ਤੋਂ ਦਸਤਾਰ ਫਿਲਮ ਦੀ ਪ੍ਰਮੋਸ਼ਨ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ। ਇਸ ਟੀਮ ਵਿੱਚ ਸੈਂਡੀ ਸ਼ਰਮਾ, ਹੈਪੀ ਬੋਕੋਲੀਆ ਅਤੇ ਆਵਾਜ਼ ਪੰਜਾਬ ਦੀ ਦੇ ਪਿਛਲੇ ਸਾਲ ਦੇ ਜੇਤੂ ਪਰਗਟ ਦੁਲੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ।

ਉਹਨਾਂ ਨੇ ਆਪਣੀ ਗਾਇਕੀ ਨਾਲ ਸਭ ਦਾ ਮਨ ਵੀ ਮੋਹਿਆ। ਇਸ ਮੌਕੇ ਤੇ ਵਿੱਕੀ ਨਰੂਲਾ ਪ੍ਰਧਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ, ਸ. ਹਰਪ੍ਰੀਤ ਸਿੰਘ ਵਾਈਸ ਪ੍ਰਧਾਨ ਆੜ੍ਹਤੀਆ ਯੂਨੀਅਨ, ਰਮਨ ਸਪਰਾ ਸੈਕੇਟਰੀ ਆੜ੍ਹਤੀਆ ਯੂਨੀਅਨ, ਪਵਨ ਬਾਂਸਲ, ਭੂਸ਼ਨ ਗਰਗ, ਰਾਕੇਸ਼ ਗੋਇਲ, ਪੁਨੀਤ ਸਿੰਘ ਹਾਜ਼ਿਰ ਸਨ।

Author : Malout Live