ਪਿੰਡ ਚੱਕ ਸ਼ੇਰੇਵਾਲਾ ਵਿਖੇ ਯੰਗ ਸਟਾਰ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ 9ਵਾਂ ਕ੍ਰਿਕਟ ਟੂਰਨਾਮੈਂਟ (ਕਾਸਕੋ)

ਮਲੋਟ: ਪਿੰਡ ਚੱਕ ਸ਼ੇਰੇਵਾਲਾ ਵਿਖੇ ਯੰਗ ਸਟਾਰ ਸਪੋਰਟਸ ਕਲੱਬ ਵੱਲੋਂ 9ਵਾਂ ਕ੍ਰਿਕਟ ਟੂਰਨਾਮੈਂਟ (ਕਾਸਕੋ) ਕਲੱਬ ਮੈਂਬਰ ਜਸਪ੍ਰੀਤ ਜੱਸੂ, ਅਕਾਸ਼ਦੀਪ, ਬੱਬੂ, ਵਿਸ਼ਾਲ, ਜਸਪੀਤ, ਰਵੀ, ਗੰਜੂ ਵਿਨੋਦ, ਡਾ. ਨਿਰਮਲ ਦੇ ਸਹਿਯੋਗ ਨਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਪਹਿਲੇ ਸਥਾਨ ਤੇ ਜੰਡਵਾਲਾ ਭੀਮੇਸ਼ਾਹ ਅਤੇ ਦੂਜੇ ਸਥਾਨ ਤੇ ਤਰਖਾਣ ਵਾਲੇ ਦੀਆ ਟੀਮਾਂ ਜੇਤੂ ਰਹੀਆ।

ਇਸ ਮੌਕੇ ਤੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਜਗਤਪਾਲ ਸਿੰਘ ਬਰਾੜ, ਪਵਨ ਕੁਮਾਰ (ਪੰਜਾਬ ਪੁਲਿਸ), ਵਿਜੈ ਕੁਮਾਰ (ਪੰਜਾਬ ਪੁਲਿਸ), ਐਡਵੋਕੇਟ ਅਜੀਤ ਸਿੰਘ ਬਰਾੜ, ਬਲਰਾਜ ਸਿੰਘ ਪੰਜਾਬ ਮੰਡੀ ਬੋਰਡ, ਡਾ. ਸੰਦੀਪ ਕੁਮਾਰ ਸੀਪਾ, ਡਾ. ਗੁਰਸੇਵਕ ਸਿੰਘ, ਡਾ. ਜਸਵਿੰਦਰ ਸਿੰਘ ਅਤੇ ਅਮਨ ਸੋਹਲ ਪਹੁੰਚੇ। ਮੁੱਖ ਮਹਿਮਾਨਾਂ ਵੱਲੋਂ ਜੇਤੂ ਟੀਮਾਂ ਨੂੰ ਪਹਿਲਾ ਇਨਾਮ 9100 ਰੁਪਏ ਤੇ ਦੂਜਾ ਇਨਾਮ 6100 ਰੁਪਏ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। Author: Malout Live