NDPS ਐਕਟ ਤਹਿਤ ਪੁਲਿਸ ਨੇ ਦੋ ਦੋਸ਼ੀਆਂ ਪਾਸੋਂ 5-5 ਕਿੱਲੋਂ ਡੋਡਾ ਚੂਰਾ ਪੋਸਤ ਬਰਾਮਦ ਕਰ ਮੁਕੱਦਮਾ ਕੀਤਾ ਦਰਜ਼

ਮਲੋਟ (ਲੰਬੀ): ਥਾਣਾ ਲੰਬੀ ਅਧੀਨ ਪੈਂਦੀ ਚੌਂਕੀ ਕਿੱਲਿਆਵਾਲੀ ਵਿਖੇ ਸ:ਥ ਬਾਜ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਮੰਡੀ ਕਿੱਲਿਆਵਾਲੀ, ਫਤੂਹੀਵਾਲਾ, ਸਿੰਘੇਵਾਲਾ, ਵਾਪਿਸ ਮੰਡੀ ਕਿੱਲਿਆਵਾਲੀ ਨਜ਼ਦੀਕ ਨੂੰ ਆ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਸ਼ੂ ਮੰਡੀ ਕਿੱਲਿਆਵਾਲੀ ਨਜ਼ਦੀਕ ਪੁੱਜੇ ਤਾਂ ਸਾਹਮਣੇ ਤੋਂ ਇੱਕ ਮੋਟਰਸਾਇਕਲ ਨੰਬਰ ਪੀ.ਬੀ 65ਐੱਸ. 9247, ਮਾਰਕਾ ਪੈਸ਼ਨ ਪਰੋ ਕਾਲਾ ਰੰਗ ਪਰ ਦੋ ਨੌਜਵਾਨ ਸਵਾਰ ਅਚਾਨਕ ਪੁਲਿਸ ਪਾਰਟੀ ਨੂੰ ਵੇਖ ਘਬਰਾ ਕੇ ਮੋਟਰਸਾਇਕਲ ਨੂੰ ਪਿੱਛੇ ਮੋੜਨ ਲੱਗੇ ਤਾਂ ਚਾਲਕ ਦ ਮੋਢਿਆ

ਪਰ ਪਿੱਠੂ ਬੈਗ ਰੰਗ ਕਾਲਾ ਅਤੇ ਮਗਰ ਬੈਠੇ ਨੌਜਵਾਨ ਦੇ ਵੀ ਮੌਢਿਆ ਵਿੱਚ ਇੱਕ ਨੀਲੇ ਰੰਗ ਦਾ ਪਿੱਠੂ ਬੈਗ ਪਾਇਆ ਹੋਇਆ ਸੀ। ਜਿਨ੍ਹਾਂ ਨੂੰ ਕਾਬੂ ਕਰਕੇ ਇਸਦੀ ਲਿਖਤੀ ਇਤਲਾਹ ਥਾਣੇ ਭੇਜੀ ਤਾਂ ਥਾਣੇ ਐੱਸ.ਆਈ ਅਮਰ ਸਿੰਘ ਸਮੇਤ ਕਰਮਚਾਰੀਆਂ ਮੌਕੇ ਤੇ ਪਹੁੰਚ ਕੇ ਤਲਾਸ਼ੀ ਲਈ ਗਈ ਤਾਂ ਦੋਨਾਂ ਦੋਸ਼ੀਆਂ ਕੋਲੋਂ 5/5 ਕਿੱਲੋਂ ਡੋਡਾ ਚੂਰਾ ਪੋਸਤ ਬ੍ਰਾਮਦ ਹੋਇਆ ਜਿਸਤੇ ਪੁਲਿਸ ਨੇ ਮੁਕੱਦਮਾ ਨੰਬਰ 110 ਮਿਤੀ 13-06-2023 ਅਧੀਨ ਧਾਰਾ 15ਬੀ/61/85 ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਲੰਬੀ ਵਿਖੇ ਦਰਜ ਰਜਿਸਟਰ ਕੀਤਾ ਗਿਆ। Author: Malout Live