Ducati, BMW ਤੇ MV Agusta ਇਹ ਹਨ ਭਾਰਤੀ ਸੜਕਾਂ 'ਤੇ ਦੌੜਦੇ 'ਬੰਬੂਕਾਟ'

1. Ducati Multistrada 1260 Enduro ਭਾਰਤੀ ਬਾਜ਼ਾਰ ਵਿੱਚ ਉਤਾਰੀ ਗਈ ਹੈ। Ducati ਨੇ ਆਪਣੀ ਇਸ ਐਡਵੈਂਚਰ ਟੂਰਿੰਗ ਮੋਟਰਸਾਈਕਲ ਦੇ ਆਫ ਰੋਡ ਵਰਸ਼ਨ ਦੀ ਕੀਮਤ 19.99 ਲੱਖ ਰੁਪਏ ਰੱਖੀ ਹੈ। ਨਵਾਂ Ducati Multistrada 1260 Enduro ਵਿੱਚ ਨਵੇਂ ਇੰਜਣ ਦੇ ਨਾਲ-ਨਾਲ ਨਵੇਂ ਇਲੈਕਟ੍ਰੈਨਿਕ ਸੂਟ ਦਿੱਤੇ ਹਨ। ਉੱਥੇ ਹੀ 2019 ਵਿੱਚ BMW S 1000 RR, Ducati Hypermotard 950 ਅਤੇ MV Agusta F3 800 RC ਵੀ ਜੂਨ ਮਹੀਨੇ ਦੌਰਾਨ ਭਾਰਤ ਵਿੱਚ ਲਾਂਚ ਹੋਏ ਸਨ। ਆਓ ਮਾਰੋ ਇਨ੍ਹਾਂ ਸਾਰੇ ਮੋਟਰਸਾਈਕਲਾਂ 'ਤੇ ਨਜ਼ਰ-
2. Ducati Multistrada 1260 Enduro ਦੇ ਲਾਲ ਰੰਗ ਦੀ ਕੀਮਤ 19.99 ਲੱਖ ਰੁਪਏ ਹੈ ਅਤੇ ਇਸ ਦੇ ਸੈਂਡ ਵੇਰੀਐਂਟ ਦੀ ਕੀਮਤ 20.23 ਲੱਖ ਰੁਪਏ ਹੈ। ਨਵੇਂ Ducati Multistrada 1260 Enduro ਵਿੱਚ 1,262 ਸੀਸੀ Testastretta DVT (Ducati Variable Timing) ਇੰਜਣ ਦਿੱਤਾ ਗਿਆ ਹੈ। ਇਸ ਦਾ ਇੰਜਣ 9,500 ਆਰਪੀਐਮ 'ਤੇ 156 ਬੀਐਚਪੀ ਦਾ ਸਭ ਤੋਂ ਵੱਧ ਵਾਪਰ ਤੇ 7,500 ਆਰਪੀਐਮ 'ਤੇ 127 ਐਨਐਮ ਦੀ ਪੀਕ ਟਾਰਕ ਪੈਦਾ ਕਰਦਾ ਹੈ। ਇਸ ਮੋਟਰਸਾਈਕਲ ਵਿੱਚ ਚਲਾਈ ਦੇ ਹਿਸਾਬ ਨਾਲ ਵੱਖ-ਵੱਖ ਮੋਡ ਵੀ ਦਿੱਤੇ ਗਏ ਹਨ, ਜਿਵੇਂ- Sport, Touring, Urban ਅਤੇ Enduro
3.2019 BMW S 1000 RR- ਇਸ ਮੋਟਰਸਾਈਕਲ ਦੀ ਕੀਮਤ 18.50 ਲੱਖ ਰੁਪਏ ਤੋਂ ਸ਼ੁਰੂ ਹੋ ਕੇ 22.95 ਲੱਖ ਤਕ ਜਾਂਦੀ ਹੈ। 2019 BMW S 1000 RR ਵਿੱਚ 998 ਸੀਸੀ ਦਾ ਇੰਜਣ ਹੈ ਜੋ 204 ਬੀਐਚਪੀ ਦੀ ਤਾਕਤ ਤੇ 83 ਐਨਐਮ ਦਾ ਟਾਰਕ ਦਿੰਦਾ ਹੈ। ਇਸ ਵਿੱਚ Rain, Road, Dynamic, Race ਅਤੇ Race Pro ਮੋਡ ਦਿੱਤੇ ਗਏ ਹਨ।
4. 2019 Ducati Hypermotard 950 ਦੀ ਕੀਮਤ ਬਾਕੀਆਂ ਦੇ ਮੁਕਾਬਲੇ ਕਾਫੀ ਘੱਟ ਹੈ। ਇਸ ਦੀ ਸ਼ੁਰੂਆਤੀ ਕੀਮਤ 11.99 ਲੱਖ ਰੁਪਏ ਰੱਖੀ ਗਈ ਹੈ। Hypermotard 950 ਵਿੱਚ 937 ਸੀਸੀ ਦਾ Testastretta L-twin ਇੰਜਣ ਦਿੱਤਾ ਗਿਆ ਹੈ। ਹਾਈਪਰਮੋਟਰਾਡ 114 ਬੀਐਚਪੀ ਦੀ ਪਾਵਰ ਤੇ 96 ਐਨਐਮ ਦੀ ਟਾਰਕ ਪੈਦਾ ਕਰਦਾ ਹੈ। ਮੋਟਰਸਾਈਕਲ ਛੇ ਸਪੀਡ ਗੀਅਰਬਾਕਸ ਨਾਲ ਲੈਸ ਹੈ।
5.MV Agusta F3 800 RC ਦੀ ਕੀਮਤ 21.99 ਲੱਖ ਰੁਪਏ ਰੱਖੀ ਗਈ ਹੈ। ਪ੍ਰਦਰਸ਼ਨ ਦੇ ਮੁਕਾਬਲੇ ਇਸ ਦਾ ਇੰਜਣ ਬਾਕੀਆਂ ਦੇ ਮੁਕਾਬਲੇ ਘੱਟ ਹੈ 798 ਸੀਸੀ ਇਨਲਾਈਨ 3 ਮੋਟਰ 13,250 ਆਰਪੀਐਮ 'ਤੇ 151 ਬੀਐਚਪੀ ਦੀ ਤਾਕਤ ਤੇ 10,600 ਆਰਪੀਐਮ 'ਤੇ 88 ਐਨਐਮ ਦਾ ਟਾਰਕ ਪੈਦਾ ਕਰਦਾ ਹੈ।