ਹੁੰਡਾਈ ਨੇ ਭਾਰਤ 'ਚ ਉਤਾਰੀ ਕੋਨਾ ਇਲੈਕਟ੍ਰੋਨਿਕ SUV, ਇੱਕ ਵਾਰ ਚਾਰਜ ਕਰ 452 ਕਿਮੀ ਚੱਲੇਗੀ

1. ਭਾਰਤੀ ਬਾਜ਼ਾਰ ‘ਚ ਬੇਸਬਰੀ ਨਾਲ ਹੁੰਡਾਈ ਕੋਨਾ ਇਲੈਕਟ੍ਰੋਨਿਕ ਐਸਯੂਵੀ ਦਾ ਇੰਤਜ਼ਾਰ ਹੋ ਰਿਹਾ ਹੈ। ਇਸ ਨੂੰ ਅੱਜ ਭਾਰਤੀ ਬਾਜ਼ਾਰ ‘ਚ ਲੌਂਚ ਕੀਤਾ ਗਿਆ। ਅੰਤਰਰਾਸ਼ਟਰੀ ਬਾਜ਼ਾਰ ‘ਚ ਇਹ ਦੋਵੇਂ ਇਲੈਕਟ੍ਰੋਨਿਕ ਡ੍ਰਾਈਵਟ੍ਰੈਂਸ 39.2 kWh ਤੇ 64 kWh ਬੈਟਰੀ ਵਰਜਨ ‘ਚ ਉੱਪਲਬਧ ਹਨ।
2. ਭਾਰਤ ‘ਚ ਇਸ ਨੂੰ ਸਿਰਫ ਇੱਕ ਹੀ ਡ੍ਰਾਈਵਟ੍ਰੈਂਸ ‘ਚ ਪੇਸ਼ ਕੀਤਾ ਜਾਵੇਗਾ ਜਿਸ ਦੀ ਰੇਂਜ 452 ਕਿਮੀ ਹੋਵੇਗੀ। ਹੁੰਡਾਈ ਇੰਡੀਆ ਦਾ ਦਾਅਵਾ ਹੈ ਕਿ ਉਸ ਦੀ ਕੋਨਾ ਇਲੈਕਟ੍ਰੋਨਿਕ ਚੋਣਵੀਂ ਕੀਮਤ ਨਾਲ ਉਤਾਰੀ ਜਾਵੇਗੀ।
3. ਇਸ ਤੋਂ ਇਲਾਵਾ ਕੰਪਨੀ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਉਹ ਆਪਣੀ ਕੋਨਾ ਇਲੈਕਟ੍ਰੋਨਿਕ ਦੀ ਮੈਨੂਫੈਕਚਰਿੰਗ ਚੇਨਈ ਪਲਾਂਟ ‘ਚ ਕਰੇਗੀ। ਇਸ ਕਰਕੇ ਕੀਮਤਾਂ ਕਾਫੀ ਘੱਟ ਰਹਿਣਗੀਆਂ।
4. ਉਮੀਦ ਕੀਤੀ ਜਾ ਰਹੀ ਹੈ ਕਿ ਨਵੀਂ ਹੁੰਡਾਈ ਕੋਨਾ ਇਲੈਕਟ੍ਰੋਨਿਕ ਦੀ ਕੀਮਤ ਭਾਰਤ ‘ਚ 20 ਤੋਂ 25 ਲੱਖ ਰੁਪਏ ਹੋ ਸਕਦੀ ਹੈ। ਜੇਕਰ ਸੱਚ ‘ਚ ਇਸ ਦੀ ਕੀਮਤ ਇਹੀ ਰਹੀ ਤਾਂ ਗਾਹਕਾਂ ਨੂੰ ਇਹ ਕੀਮਤ ਕੁਝ ਜ਼ਿਆਦਾ ਲੱਗ ਸਕਦੀ ਹੈ।
5.ਖ਼ਬਰਾਂ ਤਾਂ ਇਹ ਵੀ ਹਨ ਕਿ ਭਾਰਤ ‘ਚ ਇਸ ਕਾਰ ਨੂੰ ਦੋ ਵੈਰੀਅੰਟ ‘ਚ ਲੌਂਚ ਕੀਤਾ ਜਾ ਸਕਦਾ ਹੈ। ਪਹਿਲੇ ਵੈਰੀਅੰਟ ‘ਚ 64 kWh ਬੈਟਰੀ ਵਾਲੀ ਕਾਰ ਤੇ ਦੂਜੇ ‘ਚ 39.2 kWh ਬੈਟਰੀ ਵਾਲੀ ਕਾਰ। ਦੋਵੇਂ ਹੀ ਬੈਟਰੀ ਫਾਸਟ ਚਾਰਜਿੰਗ ਦੀ ਮਦਦ ਨਾਲ 80% ਸਿਰਫ 54 ਮਿੰਟ ‘ਚ ਚਾਰਜ ਹੋ ਜਾਵੇਗੀ।
6.ਪਹਿਲੇ ਵੈਰੀਅੰਟ ‘ਚ ਲੱਗੀ ਮੋਟਰ 150kW ਦੀ ਪਾਵਰ ਤੇ 395 Nm ਦਾ ਟਾਰਕ ਜੈਨਰੇਟ ਕਰੇਗੀ ਤੇ ਸਿੰਗਲ ਚਾਰਜ ‘ਤੇ 450 ਕਿਮੀ ਤਕ ਦਾ ਸਫਰ ਤੈਅ ਕਰੇਗੀ। ਦੂਜੇ ਵੈਰੀਅੰਟ ‘ਚ 100kW ਦੀ ਪਾਵਰ ਤੇ 395 Nm ਦਾ ਟਾਰਕ ਜੈਨਰੇਟ ਕਰੇਗੀ ਤੇ ਸਿੰਗਲ ਚਾਰਜ ‘ਤੇ 290 ਕਿਮੀ ਤਕ ਦਾ ਸਫਰ ਤੈਅ ਕਰੇਗੀ।
7.ਇਨ੍ਹਾਂ ਨੂੰ ਚਾਰਜ ਕਰਨ ਲਈ ਕੰਪਨੀ 220 V Portable Charging Cable ਵੀ ਦਵੇਗੀ।