ਟਿਕ-ਟੌਕ ਤੇ ਹੇਲੋ ਲਈ ਨਵੀਂ ਮੁਸੀਬਤ, ਮੋਦੀ ਸਰਕਾਰ ਨੇ ਭੇਜਿਆ ਨੋਟਿਸ

ਫੇਮਸ ਸੋਸ਼ਲ ਮੀਡੀਆ ਐਪ ਟਿਕ-ਟੌਕ ਦੀਆਂ ਮੁਸ਼ਕਲਾਂ ਵਿੱਚ ਇੱਕ ਵਾਰ ਫੇਰ ਹੋ ਸਕਦਾ ਹੈ ਵਾਧਾ ਹਨ। ਸਰਕਾਰ ਨੇ ਟਿਕ-ਟੌਕ ਦੇ ਨਾਲ ਹੇਲੋ ਐਪ ਨੂੰ ਵੀ ਕੀਤਾ ਨੋਟਿਸ ਜਾਰੀ ।ਇਸ ਤੋਂ ਇਲਾਵਾ ਰਾਜ ਸਭਾ ਵਿੱਚ ਸਮਾਰਟ ਟੀਵੀ ਦਾ ਮੁੱਦਾ ਵੀ ਉੱਠਿਆ ।
ਮੋਦੀ ਸਰਕਾਰ ਨੇ ਟਿੱਕ-ਟੌਕ ਦੇ ਨਾਲ ਹੈਲੋ ਐਪ ਨੂੰ ਵੀ ਕੀਤਾ ਨੋਟਿਸ ਜਾਰੀ । ਸਰਕਾਰ ਨੂੰ ਲੱਗਦਾ ਹੈ ਕਿ ਇਹ ਦੋਵੇਂ ਐਪਸ ਦੇਸ਼ ਖਿਲਾਫ ਹੋਣ ਵਾਲੀਆਂ ਗਤੀਵਿਧੀਆਂ ‘ਚ ਸ਼ਾਮਲ ਹਨ। ਇਸ ਲਈ ਸਰਕਾਰ ਨੇ ਟਿੱਕ-ਟੌਕ ਅਤੇ ਹੈਲੋ ਐਪ ਨੂੰ 21 ਸਵਾਲ ਭੇਜ ਕੇ ਦੋਵਾਂ ਪਲੇਟਫਾਰਮਾਂ ਤੋਂ ਜਵਾਬ ਮੰਗੇ ਗਏ ਹਨ। ਜਵਾਬ ਨਾ ਮਿਲਣ ‘ਤੇ ਦੋਵੇਂ ਐਪਸ ਨੂੰ ਬੈਨ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਰਾਜ ਸਭਾ ਸਮਾਰਟ ਟੀਵੀ ਦਾ ਮੁੱਦਾ ਵੀ ਉੱਠਿਆ। ਰਾਜ ਸਭਾ ‘ਚ ਬੀਜੇਪੀ ਸੰਸਦ ਅਮਰ ਸ਼ੰਕਰ ਨੇ ਸਮਾਰਟ ਟੀਵੀ ਹੈਕਿੰਗ ਦਾ ਮੁੱਦਾ ਉਠਾਈਆਂ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦਾ ਹੈ। ਹੈਕਰਸ ਨੇ ਕੁਝ ਦਿਨ ਪਹਿਲਾਂ ਇੱਕ ਸਮਾਰਟ ਟੀਵੀ ਨੂੰ ਹੈਕ ਕਰ ਇੱਕ ਕੱਪਲ ਦੇ ਬੈਡਰੂਮ ਦੇ ਨਿੱਜੀ ਪਲਾਂ ਨੂੰ ਇੰਟਰਨੈੱਟ ‘ਤੇ ਵਾਇਰਲ ਕਰ ਦਿੱਤਾ ਸੀ।
ਟਿੱਕ ਟੌਕ ਐਪ ਪਹਿਲਾਂ ਵੀ ਵਿਵਾਦਾਂ ‘ਚ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ ਵੀ ਐਪ ਨੂੰ ਬੈਨ ਕੀਤੇ ਜਾਣ ਦੀ ਮੰਗ ਉੱਠ ਚੁੱਕੀ ਹੈ।