ਹੁਣ ਭਾਰਤ 'ਚ ਬਣਨਗੇ ਆਈਫੋਨ, ਐਪਲ ਤੇ ਸਰਕਾਰ ਹੋਈ ਸਹਿਮਤ ਅਤੇ ਹੁਣ ਗਾਹਕਾਂ ਨੂੰ ਮਿਲੇਗਾ ਫਾਇਦਾ ।
ਭਾਰਤ ਵਿੱਚ ਆਈਫੋਨ ਦੀ ਸੇਲ ਕਾਫੀ ਜ਼ਿਆਦਾ ਹੁੰਦੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਆਈਫੋਨ ਦੀ ਸੇਲ ਵਿੱਚ ਗਿਰਾਵਟ ਆਈ ਹੈ। ਇਸ ਦਾ ਮੁੱਖ ਕਾਰਨ ਫੋਨ ਦੀਆਂ ਕੀਮਤਾਂ ਜ਼ਿਆਦਾ ਹੋਣਾ ਹੈ। ਇਸ ਲਈ ਐਪਲ ਜਲਦੀ ਹੀ ਭਾਰਤ ‘ਚ ਆਪਣੇ ਫੋਨ ਦੀ ਮੈਨੂਫੈਕਚਰਿੰਗ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ। ਇਸ ਲਈ ਕੰਪਨੀ ਤੇ ਸਰਕਾਰ ‘ਚ ਵਿਵਾਦਾਂ ਨੂੰ ਲਗਪਗ ਸੁਲਝਾ ਲਿਆ ਗਿਆ ਹੈ। ਦੋਵਾਂ ਪੱਖਾਂ ‘ਚ ਸਹਿਮਤੀ ਕਾਫੀ ਕਰੀਬ ਪਹੁੰਚ ਚੁੱਕੀ ਹੈ।
ਐਪਲ ਜਲਦੀ ਹੀ ਭਾਰਤ ‘ਚ ਆਈਫੋਨ ਦਾ ਨਿਰਮਾਣ ਸ਼ੁਰੂ ਕਰਨ ਦਾ ਐਲਾਨ ਕਰ ਸਕਦੀ ਹੈ। ਇਸ ਬਾਰੇ ਪਿਛਲ਼ੇ ਹਫਤੇ ਐਪਲ ਇੰਡੀਆ ਦੇ ਨੁਮਾਇੰਦਿਆਂ ਦੀ ਸਰਕਾਰ ਨਾਲ ਬੈਠਕ ਹੋਈ। ਇਸ ਤੋਂ ਬਾਅਦ ਦੋਵਾਂ ‘ਚ ਕਈ ਮੁੱਦਿਆਂ ‘ਤੇ ਸਹਿਮਤੀ ਦੇ ਆਸਾਰ ਬਣੇ ਹੋਏ ਹਨ। ਬੀਤੇ ਸ਼ੁੱਕਰਵਾਰ ਹੋਈ ਬੈਠਕ ‘ਚ ਇਲੈਕਟ੍ਰੋਨਿਕ ਤੇ ਸੂਚਨਾ ਪ੍ਰਸਾਰਣ ਮੰਤਰੀ ਰਵੀਸ਼ੰਕਰ ਪ੍ਰਸਾਦ, ਰੇਲ ਮੰਤਰੀ ਪਿਊਸ਼ ਗੋਇਲ ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਮੌਜੂਦ ਸੀ।
ਐਪਲ ਦੀ ਯੋਜਨਾ ਹੁਣ ਭਾਰਤ ‘ਚ ਆਈਫੋਨ ਦੇ ਆਪਣੇ ਟੌਪ ਮਾਡਲਾਂ ਦਾ ਨਿਰਮਾਣ ਸ਼ੁਰੂ ਕਰਨ ਦੀ ਹੈ। ਇਸ ਲਈ ਕੰਪਨੀ ਨੇ ਪਲਾਂਟ ਲਾਉਣ ਦਾ ਐਲਾਨ ਵੀ ਕਰ ਸਕਦੀ ਹੈ। ਸਰਕਾਰ ਵੀ ਇਸ ਕੰਮ ਲਈ ਕੰਪਨੀ ਦਾ ਸਾਥ ਦੇ ਰਹੀ ਹੈ। ਇਸ ਨਾਲ ਭਾਰਤ ਵਿੱਚ ਕਈ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ।