ਹੁਣ ਫੋਨ ਰਾਹੀਂ ਹੋਏਗਾ ਦਿਮਾਗ ਕੰਟਰੋਲ, ਫਲੈਕਸੀਬਲ ਚਿੱਪ ਤਿਆਰ
,
ਕੈਲੀਫੋਰਨੀਆ: ਟੈਸਲਾ ਦੇ ਚੀਫ ਐਗਜ਼ੀਕਿਊਟਿਵ ਤੇ ਸਪੇਸ-ਐਕਸ ਦੇ ਸੰਸਥਾਪਕ ਏਲਨ ਮਸਕ ਦਾ ਸਟਾਰਟਅੱਪ ਨਿਊਰੋਲਿੰਕ ਇਨਸਾਨ ਦੇ ਦਿਮਾਗ ਨੂੰ ਪੜ੍ਹਣ ਤੇ ਉਸ ਨੂੰ ਬਿਮਾਰੀ ਸਮੇਂ ਕੰਟਰੋਲ ਕਰਨ ‘ਤੇ ਕੰਮ ਕਰ ਰਿਹਾ ਹੈ। ਮਸਕ ਨੇ ਬੁੱਧਵਾਰ ਨੂੰ ਇਸ ਨਾਲ ਜੁੜੀ ਤਕਨੀਕ ਤੇ ਇੱਕ ਫਲੈਕਸੀਬਲ ਚਿੱਪ ਪੇਸ਼ ਕੀਤੀ ਹੈ।ਇਸ ਨੂੰ ਇਨਸਾਨਾਂ ਦੇ ਦਿਮਾਗ ‘ਚ ਇੰਪਲਾਂਟ ਕੀਤਾ ਜਾਵੇਗਾ।ਏਲਨ ਦਾ ਕਹਿਣਾ ਹੈ ਕਿ ਇਸ ਡਿਵਾਇਸ ਦਾ ਇਸਤੇਮਾਲ ਯਾਦਾਸ਼ਤ ਵਧਾਉਣ, ਬ੍ਰੇਨ ਸਟ੍ਰੋਕ ਜਾਂ ਹੋ ਨਿਊਰੋਲੋਜੀਕਲ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਲਈ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਪੈਰਾਲਿਕ ਮਰੀਜ਼ਾਂ ਲਈ ਵੀ ਫਾਈਦੇਮੰਦ ਸਾਬਤ ਹੋਵੇਗੀ। ਇਸ ਨਾਲ ਮਰੀਜ਼ਾਂ ਦਾ ਦਿਮਾਗ ਪੜ੍ਹਿਆ ਜਾ ਸਕੇਗਾ ਤੇ ਡੇਟਾ ਇਕੱਠਾ ਕੀਤਾ ਜਾ ਸਕੇਗਾ।
ਨਿਊਰੋਲਿੰਕ ਨੇ ਦੱਸਿਆ ਕਿ ਅਜੇ ਇਸ ਦੀ ਟੈਸਟਿੰਗ ਬਾਂਦਰਾਂ ਤੇ ਚੂਹਿਆਂ ‘ਤੇ ਕੀਤਾ ਜਾ ਚੁੱਕਿਆ ਹੈ, ਜੋ ਕਾਮਯਾਬ ਰਿਹਾ ਹੈ। ਇਹ ਚਿੱਪ ਕਾਫੀ ਪਤਲੀ ਹੈ। ਇਸ ‘ਚ1000 ਤਾਰਾਂ ਜੁੜੀਆਂ ਹਨ ਜੋ ਇੱਕ ਇਨਸਾਨੀ ਵਾਲ ਦੇ 10ਵੇਂ ਹਿੱਸੇ ਦੇ ਬਰਾਬਰ ਹੈ। ਨਿਊਰੋਲਿੰਕ ਦਾ ਕਹਿਣਾ ਹੈ ਕਿ ਇਸ ਨੂੰ ਬਣਾਉਣ ‘ਚ ਦੋ ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗਿਆ।