ਡਾਟਾ ਲੀਕ ਕਰਨ ਕਰਕੇ ਫੇਸਬੁਕ ‘ਤੇ ਲੱਗਾ 34 ਹਜ਼ਾਰ ਕਰੋੜ ਦਾ ਜ਼ੁਰਮਾਨਾ
ਅਮਰੀਕਾ ਦੇ ਰੈਗੂਲੇਟਰਸ ਨੇ ਡਾਟਾ
ਲੀਕ ਕਰਨ ਦੇ ਮਾਮਲੇ ‘ਚ ਫੇਸਬੁਕ ‘ਤੇ ਪੰਜ ਬਿਲੀਅਨ ਡਾਲਰ ਯਾਨੀ ਕਰੀਬ 34 ਹਜ਼ਾਰ ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਪਿਛਲੇ ਸਾਲ ਫੇਸਬੁਕ ‘ਤੇ ਕਰੀਬ 9 ਕਰੋੜ ਯੂਜ਼ਰਸ ਨੇ ਡਾਟਾ ਲੀਕ ਕਰਨ ਦੇ ਇਲਜ਼ਾਮ ਲਾਏ ਸੀ। ਫੇਸਬੁਕ ‘ਤੇ ਜ਼ੁਰਮਾਨੇ ਦੀ ਸਿਫਾਰਸ਼ ਕੈਂਬ੍ਰਿਜ਼ ਐਨਾਲੀਟੀਕਾ ਦੇ ਹੱਥੋਂ ਡਾਟਾ ਲੀਕ ਕਰਨ ਦੀ ਜਾਂਚ ਕਰ ਰਹੇ ਫੈਡਰਲ ਟ੍ਰੇਡ ਕਮਿਸ਼ਨ ਨੇ ਕੀਤੀ ਹੈ।
ਮਾਰਚ 2017 ‘ਚ ਫੈਡਰਲ ਟ੍ਰੇਡ ਕਮਿਸ਼ਨ ਕਰੋੜਾਂ ਯੂਜ਼ਰਸ ਦਾ ਡਾਟਾ ਲੀਕ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਫੇਸਬੁਕ ਨੇ 2011 ਦੇ ਯੂਜ਼ਰਸ ਦੇ ਡਾਟਾ ਸਿਕ੍ਰੇਟ ਬਣਾਏ ਰੱਖਣ ਵਾਲੇ ਐਗ੍ਰੀਮੈਂਟ ਨੂੰ ਤੋੜਿਆ ਹੈ। ਜਦਕਿ ਫੇਸਬੁਕ ‘ਤੇ ਲੱਗੇ ਜ਼ੁਰਮਾਨੇ ‘ਤੇ ਅਜੇ ਜਸਟਿਸ ਡਿਪਾਰਟਮੈਂਟ ਦੇ ਸਿਵਲ ਡਿਵੀਜਨ ਦੀ ਮਨਜ਼ੂਰੀ ਮਿਲਣੀ ਬਾਕੀ ਹੈ।
ਕੰਪਨੀ ਦਾ ਮੰਨਣਾ ਹੈ ਕਿ ਇਸ ਜੁਰਮਾਨੇ ਤੋਂ ਉਸ ਦੀ ਵਿੱਤੀ ਸਥਿਤੀ ‘ਤੇ ਕੋਈ ਜ਼ਿਆਦਾ ਅਸਰ ਨਹੀਂ ਪੈ ਰਿਹਾ। ਜਦਕਿ ਕੰਪਨੀ ਨੂੰ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਜ਼ੁਰਮਾਨੇ ਤੋਂ ਇਲਾਵਾ ਉਸ ‘ਤੇ ਕਿਸ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।