ਪਿੰਡ ਰੱਥੜੀਆਂ ਕ੍ਰਿਕੇਟ ਕਲੱਬ ਵੱਲੋਂ 97 ਕਿਲੋਗ੍ਰਾਮ ਵਰਗ ਵਿੱਚ ਸੋਨੇ ਦਾ ਤਗਮਾ ਹਾਸਿਲ ਕਰਨ ਵਾਲੇ ਸਬਨੂਰ ਕੰਬੋਜ਼ ਦਾ ਕੀਤਾ ਵਿਸ਼ੇਸ਼ ਸਨਮਾਨ

ਮਲੋਟ: ਡੀ.ਏ.ਵੀ ਨੈਸ਼ਨਲ ਸਪੋਰਟਸ ਵੱਲੋਂ ਰਾਸ਼ਟਰੀ ਪੱਧਰ ਦੀਆਂ ਖੇਡਾਂ 20 ਦਸੰਬਰ ਤੋਂ 25 ਦਸੰਬਰ ਤੱਕ ਰਾਂਚੀ ਵਿਖੇ ਕਰਵਾਈਆਂ ਗਈਆਂ। ਜਿਸ ਵਿੱਚ ਪਿੰਡ ਰੱਥੜੀਆਂ ਦੇ ਨਿਵਾਸੀ ਸਵ. ਕਾਮਰੇਡ ਭਗਵਾਨ ਰਾਮ ਦਾ ਪੋਤਰਾ ਅਤੇ ਡੀ.ਏ.ਵੀ ਸਕੂਲ ਦੇ ਵਿਦਿਆਰਥੀ ਸਬਨੂਰ ਕੰਬੋਜ਼ ਨੇ ਕੁਸ਼ਤੀ ਗਰੀਕੋ ਰੋਮਨ 97 ਕਿਲੋਗ੍ਰਾਮ ਵਰਗ ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰ ਸੋਨੇ ਦਾ ਤਗਮਾ ਹਾਸਿਲ ਕੀਤਾ। ਇਸ ਦੌਰਾਨ ਸਬਨੂਰ ਕੰਬੋਜ਼ ਦੇ ਜਿੱਤਣ ਦੀ ਖੁਸ਼ੀ ਵਿੱਚ ਸ਼ਹੀਦ ਊਧਮ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਪਿੰਡ ਰੱਥੜੀਆਂ ਵੱਲੋਂ ਕਲੱਬ ਚਿੰਨ੍ਹ ਅਤੇ 1100/- ਰੁਪਏ ਨਗਦ ਰਾਸ਼ੀ ਨਾਲ ਖਿਡਾਰੀ ਦੀ ਹੌਂਸਲਾ ਅਫਜਾਈ ਕੀਤੀ। ਇਸ ਦੌਰਾਨ ਕਲੱਬ ਦੀ ਟੀਮ ਵੱਲੋਂ ਉਸਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਹੋਰ ਉੱਚੀਆਂ ਬੁਲੰਦੀਆਂ ਛੂਹਣ' ਦੀਆਂ ਸ਼ੁੱਭਕਾਮਨਾਵਾਂ ਭੇਂਟ ਕੀਤੀਆਂ। ਇਸ ਮੌਕੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਪਿੰਡ ਰੱਥੜੀਆਂ ਦੀ ਸਾਰੀ ਟੀਮ ਹਾਜ਼ਿਰ ਸੀ। Author: Malout Live