ਪੰਜਾਬੀ ਕੜੀ ਪਕੋੜਾ ਤਿਆਰ ਕਰਨ ਦੀ ਰੈਸਪੀ ਜਾਣੋ
ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ-ਰੋਜ ਤੁਹਾਡੇ ਲਈ ਨਵੇਂ ਤੋਂ ਨਵੇਂ ਪਕਵਾਨ ਬਣਾਉਣ ਦੇ ਤਰੀਕੇ ਲੈ ਕੇ ਆਉਣੇ ਹਾਂ , ਅੱਜ ਅਸੀਂ ਤੁਹਾਡੇ ਲਈ ਪੰਜਾਬੀ ਕੜੀ ਪਕੋੜਾ ਤਿਆਰ ਕਰਨ ਦੀ ਰੈਸਪੀ ਲੈ ਕੇ ਆਏ ਹਾਂ ਸਮੱਗਰੀ-
ਇਕ ਡੋਗੇ ਵਿਚ ਲਸੀ ਪਾਵੋ
ਉਸ ਵਿਚ ਵੇਸਣ
ਨਮਕ
ਹਲਦੀ
ਲਾਲ ਮਿਰਚ
ਹਰੀ ਮਿਰਚ [ਕਟ ਕੇ] ਪਾਵੋ,
ਇਸ ਵਿੱਚ ਕੋਈ ਵੀ ਗੰਢਾ ਨਾ ਰਹਿਣ,ਵੇਸਣ ਚੰਗੀ ਤਰਾ ਮਿਕਸ ਹੋ ਜਾਵੇ।ਕੁੱਕਰ ਵਿਚ ਪਾ ਕੇ ਕੁਕਰ ਬੰਦ ਕਰ ਲਵੋ।ਗੈਸ ਮੀਡੀਅਮ ਕਰ ਲੋ।-ਜਦੋ ਇਕ ਸੀਟੀ ਬਣ ਜਾਏ ਤਾ ਗੈਸ ਸਲੋਅ ਕਰ ਲਵੋ।ਬਿਲਕੁਲ ਹੀ-ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ।-ਇਕ ਡੋਗੇ ਵਿਚ ਕਟੇ ਆਲੂ,ਕਟੇ ਪਿਆਜ ,ਪਕੋੜਿਆ ਵਾਲਾ ਸਾਰਾ ਮਸਾਲਾ ਪਾਕੇ ਚੰਗੀ ਤਰਾ ਮਿਕਸ ਕਰੋ ੫ ਮਿੰਟ ਬਾਦ ਪਕੋੜੇ ਤਲ ਲੋ।-ਕੜੀ ਜੋ ਕੁੱਕਰ ਵਿਚ ਹੈ ਉਸ ਨੂੰ-ਗੈਸ ਤੇ ਪਕਣ ਦੇਣਾ।ਢੱਕਣ ਖੋਲ ਕੇ ਤਲੇ ਪਕੋੜੇ ਪਾਵੋ। ਤੜਕਾ ਬਣਾਵੋ:-ਪੈਨ ਵਿਚ ਘਿਉ ਪਾ ਕੇ ਪਿਆਜ,ਅਦਰਕ,ਲਸਣ ਪਾ ਕੇ ਭੂੰਨ ਕੇ ਬਾਕੀ ਤੜਕੇ ਦੀ ਸਮੱਗਰੀ ਪਾ ਕੇ ਤੜਕਾ ਬਣਾਵੋ। ਤੜਕਾ ਤਿਆਰ ਹੋ ਜਾਏ ਤਾ ਕੁਕਰ ਵਿਚ ਉਲਟਾ ਦਿਉ।-ਆਚਾਰ ਵਾਲਾ ਮਸਾਲਾ ਪਾਵੋ ਤੇ ਬਾਕੀ ਜੋ ਸਮੱਗਰੀ ਦੱਸੀ ਹੈ ਉਹ ਪਾਵੋ ਜੇਕਰ ਕੜੀ ਗਾੜੀ ਲੱਗੇ ਤਾ ਅਲੱਗ ਤੋ ਪਾਣੀ [ਜਿੰਂਨਾ ਆਪ ਨੂੰ ਲੱਗੇ ਚਾਹੀਦਾ ਹੈ]ਨੂੰ ਉਬਾਲ ਲੋ।ਫਿਰ ਉਹ ਪਾਣੀ ਕੁੱਕਰ ਵਿਚ ਪਾ ਸਕਦੇ ਹੋ।ਚੰਗੀ ਤਰਾ ਮਿਕਸ ਕਰ ਲਵੋ ,ਉਪਰੋ ਹਰਾ ਧਨੀਆ ਪਾ ਕੇ ਸਜਾ ਸਕਦੇ ਹੋ .ਬਾਕੀ ਆਪ ਦੀ ਮਰਜ਼ੀਹੈ ਜਿਸ ਤਰਾ ਚਾਹੋ ਸਜਾ ਲਵੋ।