ਮਿਲਕ ਕੇਕ
ਮਠਿਆਈ ਦੀ ਗੱਲ ਕੀਤੀ ਜਾਵੇ ਅਤੇ ਮਿਲਕ ਕੇਕ ਦਾ ਨਾਮ ਨਾ ਆਏ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਮਿਠਾਈਆਂ ਵਿਚੋਂ ਇਕ ਹੈ ਮਿਲਕ ਕੇਕ। ਇਸ ਮਠਿਆਈ ਨੂੰ ਤੁਸੀ ਘਰ ਉਤੇ ਵੀ ਬੜੀ ਸੌਖ ਨਾਲ ਬਣਾ ਸਕਦੇ ਹੋ। ਜਾਣੋ ਅਪਣੀ ਮਨਪਸੰਦ ਮਠਿਆਈ ਬਣਾਉਣ ਦਾ ਢੰਗ।
ਸਮੱਗਰੀ : 3 ਲੀਟਰ ਦੁੱਧ, 2 ਟੇਬਲ ਸਪੂਨ ਨਿੰਬੂ ਦਾ ਰਸ, 1 ਟੀ ਸਪੂਨ ਹਰੀ ਇਲਾਚੀ, 1 ਟੇਬਲ ਸਪੂਨ ਦੇਸੀ ਘਿਓ, 250 ਗ੍ਰਾਮ ਚੀਨੀ, ਤੇਲ, ਬਦਾਮ (ਗਾਰਨਿਸ਼ਿੰਗ ਦੇ ਲਈ)।
ਢੰਗ : ਇਕ ਭਾਰੀ ਕੜਾਹੀ ਵਿਚ ਦੁੱਧ ਲੈ ਕੇ ਉਬਾਲੋ। ਫਿਰ ਇਸ ਵਿਚ 2 ਟੇਬਲ ਸਪੂਨ ਨਿੰਬੂ ਦਾ ਰਸ ਪਾਕੇ ਤੱਦ ਤੱਕ ਹਿਲਾਓ। ਜਦੋਂ ਤੱਕ ਦੁੱਧ ਫਟਨਾ ਨਹੀਂ ਸ਼ੁਰੂ ਹੋਵੇ। ਫਿਰ ਇਸ ਵਿਚ 1 ਟੀ ਸਪੂਨ ਹਰੀ ਇਲਾਇਚੀ, 1 ਟੇਬਲ ਸਪੂਨ ਦੇਸੀ ਘਿਓ ਅਤੇ 250 ਗ੍ਰਾਮ ਚੀਨੀ ਪਾਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਦੇ ਹੋਏ ਪਕਾਓ।ਜਦੋਂ ਤੱਕ ਸਾਰਾ ਮਿਸ਼ਰਣ ਕੜਾਹੀ ਦੇ ਕਿਨਾਰੀਆਂ ਨੂੰ ਛੱਡਣ ਨਾ ਲੱਗੇ। ਇਸ ਸਾਰੇ ਮਿਸ਼ਰਣ ਨੂੰ ਤੇਲ ਨਾਲ ਗਰੀਸ ਕੀਤੀ ਹੋਈ ਟ੍ਰੇ ਵਿਚ ਕੱਢਕੇ ਉਤੇ ਬਦਾਮ ਨਾਲ ਗਾਰਨਿਸ਼ ਕਰੋ। ਸਾਰੀ ਰਾਤ ਲਈ ਢੱਕ ਕੇ ਰੱਖੋ। ਫਿਰ ਜਿਵੇਂ ਦਿਲ ਕਰੇ ਉਸੇ ਤਰ੍ਹਾਂ ਕੱਟਕੇ ਸਰਵ ਕਰੋ।