ਮਜੇਦਾਰ ਆਲੂ ਦਹੀਂ ਪਨੀਰ ਟਿੱਕੀ

, ,

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ-ਰੋਜ ਤੁਹਾਡੇ ਲਈ ਨਵੇਂ ਤੋਂ ਨਵੇਂ ਪਕਵਾਨ ਬਣਾਉਣ ਦੇ ਤਰੀਕੇ ਲੈ ਕੇ ਆਉਣੇ ਹਾਂ , ਅੱਜ ਅਸੀਂ ਤੁਹਾਡੇ ਲਈ ਆਲੂ ਦਹੀਂ ਪਨੀਰ ਟਿੱਕੀ ਤਿਆਰ ਕਰਨ ਦਾ ਅਸਾਨ ਤਰੀਕੇ ਲੈ ਕੇ ਆਏ ਹਾਂ -
ਸਮੱਗਰੀ
ਆਲੂ : ਵੱਡੇ ਅਕਾਰ ਦੇ 3 ਆਲੂ ਉਬਲੇ ਹੋਏ। (ਧਿਆਨ ਰਹੇ ਕਿ ਟਿੱਕੀਆਂ ਬਨਾਉਣ ਤੋਂ ਕਾਫੀ ਪਹਿਲਾਂ ਆਲੂ ਉਬਲੇ ਹੋਣੇ ਚਾਹੀਦੇ ਹਨ। ਵਧੀਆ ਨਤੀਜੇ ਲਈ ਉਬਲੇ ਆਲੂਆਂ ਦੇ ਮਿਸ਼ਰਣ ਨੂੰ ਕੁਝ ਦੇਰ ਫਰਿੱਜ ਵਿਚ ਰੱਖਿਆ ਜਾਣਾ ਚਾਹੀਦਾ ਹੈ।)
ਨਮਕ:ਸਵਾਦ ਅਨੁਸਾਰ।
ਕਾਲੀ ਮਿਰਚ:ਇਕ ਚੌਥਾਈ ਚੱਮਚ।
ਭਰਨ ਲਈ ਸਮੱਗਰੀ ਮਟਰ:ਇਕ ਚੌਥਾਈ ਕੱਪ,ਥੋੜੇ ਪੱਕੇ ਹੋਏ,ਮਟਰਾਂ ਦੀ ਜਗ੍ਹਾ ਉਬਲੀ ਹੋਈ ਚਨਾ ਦਾਲ ਵੀ ਵਰਤੀ ਜਾ ਸਕਦੀ ਹੈ।
ਅਦਰਕ:ਕੱਦੂਕਸ਼ ਕੀਤਾ ਹੋਇਆ ਅੱਧਾ ਚੱਮਚ।
ਗਰਮ ਮਸਾਲਾ:ਇਕ ਚੌਥਾਈ ਚੱਮਚ।
ਨਮਕ:ਇਕ ਚੌਥਾਈ ਚੱਮਚ।
ਲਾਲ ਮਿਰਚ:ਥੋੜੀ ਜਿਹੀ ਮਾਤਰਾ ਵਿਚ।
ਜੀਰਾ:ਭੁੰਨਿਆ ਹੋਇਆ ਅਤੇ ਥੋੜਾ ਜਿਹਾ ਪੀਸਿਆ ਹੋਇਆ।
ਤਲਣ ਲਈ ਤੇਲ।
ਵਿਧੀ–ਅੱਧ ਪੱਕੇ ਮਟਰਾਂ ਨੂੰ ਇਕ ਕਾਂਟੇ ਨਾਲ ਥੋੜਾ ਜਿਹਾ ਪੀਸ ਦਿਓ। ਤੇਲ ਨੂੰ ਛੱਡ ਕੇ ਭਰਨ ਵਾਲੀ ਸਾਰੀ ਸਮੱਗਰੀ ਇਸ ਵਿਚ ਚੰਗੀ ਤਰ੍ਹਾਂ ਮਿਲਾ ਦਿਓ।
ਸਾਰੇ ਮਿਸ਼ਰਣ ਦੇ 10 ਇਕੋ ਜਿਹੇ ਭਾਗ ਕਰ ਕੇ ਇਕ ਪਾਸੇ ਰੱਖ ਦਿਓ।–ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਫੇਹ ਦਿਓ। ਇਸ ਵਿਚ ਨਮਕ ਅਤੇ ਕਾਲੀ ਮਿਰਚ ਵੀ ਮਿਲਾ ਲਓ।
ਇਸ ਮਿਸ਼ਰਣ ਦੇ ਵੀ 10 ਬਰਾਬਰ ਭਾਗ ਕਰ ਦਿਓ।–ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਨਾਂ ਉੱਪਰ ਥੋੜਾ ਜਿਹਾ ਤੇਲ ਲਗਾ ਲਓ
ਆਲੂ ਦਾ ਇਕ ਇਕ ਭਾਗ ਚੁੱਕੋ ਅਤੇ ਉਸਦੇ ਗੋਲ ਗੋਲੇ ਬਣਾ ਦਿਓ।–ਹੁਣ ਇਕ ਗੋਲੇ ਨੂੰ ਥੋੜਾ ਚਪਟਾ ਕਰ ਕੇ ਇਸ ਵਿਚ ਭਰਨ ਵਾਲੀ ਸਮੱਗਰੀ ਦਾ ਇਕ ਭਾਗ ਭਰ ਕੇ ਪਾਸਿਆਂ ਨੂੰ ਚੰਗੀ ਤਰ੍ਹਾਂ ਉੱਪਰ ਨੂੰ ਚੁੱਕਦੇ ਹੋਏ ਬੰਦ ਕਰ ਦਿਓ ਤਾਂਕਿ ਸਮੱਗਰੀ ਬਾਹਰ ਨਾ ਨਿਕਲੇ, ਇਸੇ ਤਰ੍ਹਾਂ ਬਾਕੀ ਭਾਗਾਂ ਨੂੰ ਵੀ ਭਰ ਲਓ
ਹੁਣ ਇਸਨੂੰ ਹਲਕਾ ਦਬਾਅ ਪਾ ਕੇ ਮਨਚਾਹਾ ਸਹੀ ਅਕਾਰ ਦਿੰਦੇ ਹੋਏ ਫੈਲਾਅ ਦਿਓ।
ਅੱਗ ਦੇ ਹਲਕੇ ਸੇਕ ‘ਤੇ ਰੱਖੇ ਹੋਏ ਨਾੱਨ ਸਟਿੱਕ ਪੈਨ ਵਿਚ ਇਕ ਚੱਮਚ ਤੇਲ ਪਾ ਕੇ ਉਸ ਵਿਚ ਇਕ ਇਕ ਕਰਕੇ ਟਿੱਕੀਆਂ ਨੂੰ ਸੁਨਿਹਰਾ ਭੂਰਾ ਹੋਣ ਤੱਕ ਤਲ ਲਓ। ਗਰਮ ਗਰਮ ਆਲੂ ਟਿੱਕੀਆਂ ਨੂੰ ਫੇਂਟੇ ਹੋਏ ਦਹੀਂ, ਹਰੀ ਚਟਨੀ ਅਤੇ ਇਮਲੀ ਦੀ ਚਟਨੀ ਨਾਲ ਪਰੋਸੋ।