ਵਿਦਿਆਰਥੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ

ਲੌਂਗੋਵਾਲ :- ਲੌਂਗੋਵਾਲ ਵਿਖੇ ਇੱਕ ਯੂਨੀਵਰਸਿਟੀ 'ਚ ਪੜ੍ਹਦੇ ਵਿਦਿਆਰਥੀ ਵਲੋਂ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਵਿਦਿਆਰਥੀ ਮੁਕੁਲ ਕੁਮਾਰ ਚੌਹਾਨ (23) ਉੱਤਰ-ਪ੍ਰਦੇਸ਼ ਦੇ ਜ਼ਿਲੇ ਮੁਜ਼ੱਫ਼ਰਨਗਰ ਪਿੰਡ ਲੱਖਣ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਮੁਕੁਲ ਦੇ ਮਾਪੇ ਅੱਜ ਸਵੇਰ ਤੋਂ ਹੀ ਉਸ ਨਾਲ ਫੋਨ 'ਤੇ ਸੰਪਰਕ ਕਰ ਕਰ ਰਹੇ ਸਨ ਪਰ ਫੋਨ ਨਾ ਚੁੱਕਣ 'ਤੇ ਮੁਕੁਲ ਦੇ ਮਾਪਿਆਂ ਨੇ ਉਸ ਦੇ ਦੋਸਤ ਨੂੰ ਕਮਰੇ ਵਿਚ ਜਾ ਕੇ ਦੇਖਣ ਲਈ ਕਿਹਾ ਤਾਂ ਮੁਕੁਲ ਪੱਖੇ ਨਾਲ ਝੂਲ ਰਿਹਾ ਸੀ। ਮੁਕੁਲ ਨੂੰ ਪੱਖੇ ਨਾਲ ਲਟਕਦਾ ਦੇਖ ਕੇ ਉਸ ਨੇ ਤੁਰੰਤ ਇਸ ਦੀ ਸੂਚਨਾ ਪ੍ਰਬੰਧਕਾਂ ਨੂੰ ਦਿੱਤੀ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸੰਗਰੂਰ ਭੇਜ ਦਿੱਤਾ ਹੈ। ਮ੍ਰਿਤਕ ਵਿਦਿਆਰਥੀ ਦੇ ਮਾਪਿਆਂ ਨੂੰ ਵੀ ਇਸ ਘਟਨਾ ਸਬੰਧਿਤ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।