ਪੰਜਾਬ ਰੋਡਵੇਜ਼ ਅਤੇ ਪਨਬਸ ਵਿਚ ਬੱਸ ਟ੍ਰੈਕਿੰਗ ਸਿਸਟਮ ਪੂਰੀ ਤਰ੍ਹਾਂ ਤਿਆਰ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਵੀਂ ਟਰਾਂਸਪੋਰਟ ਨੀਤੀ ਦੀ ਪਾਲਣਾ ਕਰਦਿਆਂ ਪੰਜਾਬ ਰੋਡਵੇਜ਼ ਅਤੇ ਪਨਬਸ ਵਿਚ ਬੱਸ ਟ੍ਰੈਕਿੰਗ ਸਿਸਟਮ ਸ਼ੁਰੂ ਕਰਨ ਲਈ ਪੂਰੀ ਤਰਾਂ ਤਿਆਰ ਹੈ। ਇਸ ਪ੍ਰੋਜੈਕਟ ਅਧੀਨ ਯਾਤਰੀਆਂ ਲਈ ਵਿਸ਼ੇਸ਼ ਤੌਰ ‘ਤੇ ਔਰਤਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਰੀਆਂ ਬੱਸਾਂ ਵਿੱਚ ਪੈਨਿਕ ਬਟਨ ਲਗਾਏ ਜਾਣਗੇ। ਇਸੇ ਤਰਾਂ ਬੱਸਾਂ ਦੀ ਮੋਨੀਟਰਿੰਗ ਅਤੇ ਕੰਟਰੋਲ ਲਈ ਚੰਡੀਗੜ ਵਿਖੇ ਸੈਂਟਰਲ ਕੰਟਰੋਲ ਰੂਮ ਬਣਾਇਆ ਜਾ ਰਿਹਾ ਹੈ। ਸਮੂਹ ਬੱਸਾਂ ਦੀ ਓਵਰ ਸਪੀਡਿੰਗ, ਹਾਰਸ਼ ਬ੍ਰੇਕਿੰਗ, ਹਾਰਸ਼ ਐਕਲਰੇਸ਼ਨ, ਬੱਸਾਂ ਦੇ ਰਾਤ ਠਹਿਰਣ ਅਤੇ ਆਪਣੇ ਮਿੱਥੇ ਸਥਾਨ ਦੀ ਥਾਂ ‘ਤੇ ਕਿਸੇ ਹੋਰ ਸਥਾਨ ‘ਤੇ ਰੁਕਣਾ, ਬੱਸਾਂ ਦਾ 25 ਮਿੰਟ ਤੋਂ ਜਿਆਦਾ ਢਾਬਿਆਂ ‘ਤੇ ਰੁੱਕਣਾ, ਬਾਈਪਾਸ, ਫਲਾਈ ਓਵਰ, ਰੂਟ ਡਾਇਵਰਸ਼ਨ, ਸਟੌਪਜ਼ ਮਿਸ ਕਰਨਾ, ਆਪਣੇ ਮਿੱਥੇ ਸਮੇਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਚੱਲਣਾ, ਮਿੱਥੇ ਕਿਲੋਮੀਟਰ ਤਹਿ ਨਾ ਕਰਨਾ ਆਦਿ ਦੀ ਰੀਅਲ ਟਾਇਮ ਮੋਨੀਟਰਿੰਗ ਸੈਂਟਰਲ ਕੰਟਰੋਲ ਰੂਮ ਅਤੇ ਬੱਸਾਂ ਦੇ ਸਬੰਧਤ ਡਿਪੂਆਂ ਵੱਲੋਂ ਕੀਤੀ ਜਾਵੇਗੀ ਅਤੇ ਐਸ.ਐਮ.ਐਸ. ਰਾਹੀਂ ਅਲਰਟ ਵੀ ਭੇਜੇ ਜਾਣਗੇ।