-
Home
- Punjab
- ਟਰਾਂਸਪੋਰਟ ਵਿਭਾਗ, 30 ਦਿਨਾਂ 'ਚ ਲਾਇਸੈਂਸ ਨਾ ਬਣਾਉਂਣ 'ਤੇ ਮੁਅੱਤਲ ਕੀਤੇ ਜਾਣਗੇ ਅਧਿਕਾਰੀ
ਟਰਾਂਸਪੋਰਟ ਵਿਭਾਗ, 30 ਦਿਨਾਂ 'ਚ ਲਾਇਸੈਂਸ ਨਾ ਬਣਾਉਂਣ 'ਤੇ ਮੁਅੱਤਲ ਕੀਤੇ ਜਾਣਗੇ ਅਧਿਕਾਰੀ
ਚੰਡੀਗੜ੍ਹ:- ਟਰਾਂਸਪੋਰਟ ਵਿਭਾਗ ਨੇ ਭਾਰੀ ਡ੍ਰਾਇਵਿੰਗ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਸਮੇਂ ਸਿਰ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।ਇਨ੍ਹਾਂ ਕੇਸਾਂ 'ਚ ਅਕਸਰ ਚੱਕਰਾਂ ਤੋਂ ਬਚਣ ਲਈ ਬਿਨੈਕਾਰ ਏਜੰਟਾਂ ਦੇ ਕੋਲ ਫਸ ਜਾਂਦਾ ਹੈ। ਅਜਿਹੀਆਂ ਸ਼ਿਕਾਇਤਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਵੀ ਪਹੁੰਚ ਰਹੀਆਂ ਸੀ। ਜਿਸ ਤੋਂ ਬਾਅਦ ਵਿਭਾਗ ਨੇ ਕੁਝ ਠੋਸ ਕਦਮ ਚੁੱਕੇ ਹਨ। ਹੁਣ ਜੇ ਕੋਈ ਕਰਮਚਾਰੀ ਜਾਂ ਅਧਿਕਾਰੀ ਬਿਨੈਕਾਰ ਦਾ ਲਾਇਸੈਂਸ 30 ਦਿਨਾਂ '
ਚ ਜਾਰੀ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜਿਸ '
ਚ ਅਧਿਕਾਰੀ ਮੁਅੱਤਲ ਵੀ ਹੋ ਸਕਦਾ ਹੈ।
ਸੂਬੇ 'ਚ 89 ਡਰਾਈਵਿੰਗ ਸਕੂਲ ਅਤੇ 32 ਆਟੋਮੈਟਿਕ ਡ੍ਰਾਇਵਿੰਗ ਟੈਸਟ ਟਰੈਕ ਹਨ। ਹਾਲ ਹੀ ਵਿਚ ਟਰਾਂਸਪੋਰਟ ਵਿਭਾਗ ਦੀ ਇੱਕ ਮੀਟਿੰਗ 'ਚ ਕੁਝ ਅਹਿਮ ਫੈਸਲੇ ਲਏ ਗਏ ਹਨ। ਜਿਸ 'ਚ ਸਭ ਤੋਂ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਕਿ ਅਕਸਰ ਬਿਨੈਕਾਰਾਂ ਨੂੰ ਲਾਇਸੰਸ ਲੈਣ ਲਈ ਕਈ ਦਿਨਾਂ ਤਕ ਆਰਟੀਓ ਦਫਤਰ ਦੇ ਚੱਕਰ ਨਹੀਂ ਕੱਟਣੇ ਪੈਣਗੇ।