‘ਮੇਕ ਇਨ ਪੰਜਾਬ’ ਆਰਡਰ 2019 ਲਈ ਜਨਤਕ ਖਰੀਦ ਤਰਜੀਹ ਨੂੰ ਦਿੱਤੀ ਪ੍ਰਵਾਨਗੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਉਤਪਾਦਨ ਨੂੰ ਵੱਡਾ ਹੁਲਾਰਾ ਦਿੱਤਾ। ਉਤਪਾਦਨ ਨੂੰ ਵੱਡਾ ਹੁਲਾਰਾ ਦਿੰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਮੇਕ ਇਨ ਪੰਜਾਬ’ ਆਰਡਰ 2019 ਲਈ ਜਨਤਕ ਖਰੀਦ ਤਰਜੀਹ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸਦਾ ਉਦੇਸ਼ ਜਨਤਕ ਖਰੀਦਦਾਰੀ ਵਿੱਚ ਸ਼ਮੂਲੀਅਤ ਲਈ ਸਥਾਨਕ ਉਤਪਾਦਕਾਂ ਨੂੰ ਉਤਸ਼ਾਹਤ ਕਰਨਾ ਹੈ ਜਿਸ ਨਾਲ ਸੂਬੇ ਵਿੱਚ ਆਮਦਨ ਨੂੰ ਵਧਾਉਣ ਤੇ ਰੋਜ਼ਗਾਰ ਪੈਦਾ ਕਰਨ ਵਿੱਚ ਵੀ ਵੱਡੀ ਮਦਦ ਮਿਲੇਗੀ।