ਇਸ ਤਰ੍ਹਾਂ ਬਣਾਓ ਟੇਸਟੀ ਆਲੂ ਗਾਜਰ ਦੀ ਸਬਜ਼ੀ

,

ਦੋਸਤੋ ਤੁਹਾਡਾ ਪੰਜਾਬੀ ਰਸੋਈ ਤੇ ਸਾਡੇ ਵੱਲੋਂ ਸਵਾਗਤ ਹੈ , ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਹਰ-ਰੋਜ ਤੁਹਾਡੇ ਲਈ ਨਵੇਂ ਤੋਂ ਨਵੇਂ ਪਕਵਾਨ ਬਣਾਉਣ ਦੇ ਤਰੀਕੇ ਲੈ ਕੇ ਆਉਣੇ ਹਾਂ 
ਜੇਕਰ ਤੁਸੀਂ ਦੁਪਹਿਰ ਦੇ ਖਾਣੇ ‘ਚ ਕੁਝ ਹਲਕਾ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਆਲੂਆਂ ਅਤੇ ਗਾਜਰਾਂ ਦੀ ਸਬਜ਼ੀ ਬਣਾ ਸਕਦੇ ਹੋ। ਇਹ ਬਣਾਉਣ ‘ਚ ਜਿੰਨੀ ਆਸਾਨ ਹੁੰਦੀ ਹੈ, ਖਾਣ ‘ਚ ਉੱਨੀ ਹੀ ਸੁਆਦੀ। ਤਾਂ ਆਓ ਫਿਰ ਜਾਣੀਏ ਇਸ ਨੂੰ ਬਣਾਉਣ ਦੀ ਵਿਧੀ :
ਸਮੱਗਰੀ-
2 ਕੱਪ— ਗਾਜਰਾਂ (ਕੱਟੀਆਂ ਅਤੇ ਉਬਲੀਆਂ ਹੋਈਆਂ)
2 ਕੱਪ— ਆਲੂ (ਕੱਟੇ ਅਤੇ ਉਬਲੇ ਹੋਏ)
1 ਕੱਪ ਮਟਰ (ਉਬਲੇ ਹੋਏ)
1.5 ਚੱਮਚ— ਤੇਲ
1 ਚੱਮਚ— ਜੀਰਾ
2— ਕੱਟੀਆਂ ਹੋਈਆਂ ਹਰੀਆਂ ਮਿਰਚਾਂ
1ਟੁਕੜਾ— ਕੱਟਿਆ ਹੋਇਆ ਅਦਰਕ
1/2 ਚੱਮਚ— ਅਮਚੂਰ ਪਾਊਡਰ
1/2 ਚੱਮਚ— ਗਰਮ ਮਸਾਲਾ
2 ਚੱਮਚ— ਕੱਟਿਆ ਹੋਇਆ ਹਰਾ ਧਨੀਆ
ਲੂਣ— ਸੁਆਦ ਮੁਤਾਬਕ
ਵਿਧੀ-ਸਭ ਤੋਂ ਪਹਿਲਾਂ ਇੱਕ ਚੱਮਚ ‘ਚ ਤੇਲ ਗਰਮ ਕਰੋ ਅਤੇ ਫਿਰ ਇਸ ‘ਚ ਜੀਰਾ ਪਾਓ।ਹੁਣ ਇਸ ‘ਚ ਹਰੀਆਂ ਮਿਰਚਾਂ ਅਤੇ ਅਦਰਕ ਪਾਓ।
ਜਦੋਂ ਅਦਰਕ ਲਾਲ ਹੋਣ ਲੱਗੇ ਤਾਂ ਇਸ ‘ਚ ਗਾਜਰਾਂ, ਆਲੂ ਅਤੇ ਮਟਰ ਪਾਓ ਅਤੇ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਹਿਲਾਓ।
ਜਦੋਂ ਸਾਰੀਆਂ ਸਬਜ਼ੀਆਂ ਫਰਾਈ ਹੋ ਜਾਣ ਤਾਂ ਉਨ੍ਹਾਂ ‘ਚ ਲੂਣ, ਅਮਚੂਰ ਪਾਊਡਰ ਅਤੇ ਗਰਮ ਮਸਾਲਾ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
ਲਓ ਜੀ ਤਿਆਰ ਹੈ ਤੁਹਾਡੀ ਆਲੂ-ਗਾਜਰ ਦੀ ਸੁਆਦੀ ਸਬਜ਼ੀ। ਇਸ ਹਰੇ ਧਨੀਏ ਨਾਲ ਸਜਾ ਕੇ ਰੋਟੀਆਂ ਜਾਂ ਪੂੜੀਆਂ ਨਾਲ ਗਰਮਾ-ਗਰਮ ਸਰਵ ਕਰੋ।